BTV BROADCASTING

Watch Live

ਸਲਮਾਨ ਖਾਨ ਦੇ ਕਾਫ਼ਲੇ ਚ ਦਾਖਲ ਹੋਇਆ ਅਣਪਛਾਤਾ ਵਿਅਕਤੀ

ਸਲਮਾਨ ਖਾਨ ਦੇ ਕਾਫ਼ਲੇ ਚ ਦਾਖਲ ਹੋਇਆ ਅਣਪਛਾਤਾ ਵਿਅਕਤੀ

ਮਸ਼ਹੂਰ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਇਕ ਵੱਡੀ ਚਿੰਤਾ ਬਣੀ ਹੋਈ ਹੈ। ਸਲੀਮ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਹੁਣ ਇਕ ਅਣਪਛਾਤੇ ਵਿਅਕਤੀ ਨੇ ਸਲਮਾਨ ਖਾਨ ਦੇ ਕਾਫਲੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਇਹ ਘਟਨਾ ਰਾਤ ਕਰੀਬ 12:15 ਵਜੇ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।

ਉੱਥੇ ਹੀ ਇੱਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇੱਕ 21 ਸਾਲਾ ਮੋਟਰਸਾਈਕਲ ਸਵਾਰ ਦੇ ਖਿਲਾਫ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਸਲਮਾਨ ਖਾਨ ਦੇ ਨਾਲ ਜਾ ਰਹੇ ਪੁਲਸ ਕਾਫਲੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਕਰੀਬ 12 ਵਜੇ ਵਾਪਰੀ, ਜਦੋਂ ਸਲਮਾਨ ਖਾਨ ਬਾਂਦਰਾ ਸਥਿਤ ਮਹਿਬੂਬ ਸਟੂਡੀਓ ਅਤੇ ਗਲੈਕਸੀ ਅਪਾਰਟਮੈਂਟ ਵੱਲ ਜਾ ਰਹੇ ਸਨ। ਉਦੋਂ ਉਹ ਸਲਮਾਨ ਖਾਨ ਦੇ ਕਾਫਲੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

Related Articles

Leave a Reply