21 ਮਾਰਚ 2024: ਸਿੱਖਿਆ ਵਿਭਾਗ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਸਕੂਲ ਖੁੱਲ੍ਹਣ ਦੇ ਸਮੇਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ। ਵਿਭਾਗ ਨੇ ਸਰਦੀਆਂ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ। ਸਮਾਂ ਬਦਲ ਕੇ 1 ਅਪ੍ਰੈਲ ਤੋਂ 31 ਅਕਤੂਬਰ ਕਰ ਦਿੱਤਾ ਗਿਆ ਹੈ।
ਸਿੰਗਲ ਸ਼ਿਫਟ ਸਕੂਲ ਵਿੱਚ ਸਟਾਫ਼ ਦਾ ਸਮਾਂ ਸਵੇਰੇ 7.50 ਵਜੇ ਤੋਂ ਦੁਪਹਿਰ 2:10 ਵਜੇ ਤੱਕ ਹੋਵੇਗਾ। ਇਸ ਦੇ ਨਾਲ ਹੀ ਬੱਚੇ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਰਹਿਣਗੇ। ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਪਹਿਲੀ ਸ਼ਿਫਟ 7.15 ਵਜੇ ਸ਼ੁਰੂ ਹੋਵੇਗੀ ਅਤੇ 1.35 ਤੱਕ ਚੱਲੇਗੀ। ਜਦਕਿ ਦੂਜੀ ਸ਼ਿਫਟ ਸਵੇਰੇ 11.10 ਵਜੇ ਤੋਂ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ। ਬੱਚਿਆਂ ਲਈ ਪਹਿਲੀ ਸ਼ਿਫਟ ਦਾ ਸਮਾਂ 7.15 ਤੋਂ 12.45 ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ।