BTV BROADCASTING

ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ

ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ

16 ਜਨਵਰੀ 2024: ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਡੀਪ ਫੇਕ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਗੇਮਿੰਗ ਐਪ ‘ਸਕਾਈਵਰਡ ਐਵੀਏਟਰ ਕਵੈਸਟ’ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ।

ਸਚਿਨ ਨੇ ਖੁਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਅਤੇ ਲਿਖਿਆ ਕਿ ਇਹ ਵੀਡੀਓ ਫਰਜ਼ੀ ਹੈ ਅਤੇ ਤੁਹਾਨੂੰ ਧੋਖਾ ਦੇਣ ਲਈ ਬਣਾਇਆ ਗਿਆ ਹੈ। ਤਕਨਾਲੋਜੀ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਬਿਲਕੁਲ ਗਲਤ ਹੈ। ਉਨ੍ਹਾਂ ਨੇ ਇਸ ਸੰਦੇਸ਼ ਨਾਲ ਭਾਰਤ ਸਰਕਾਰ, ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਮਹਾਰਾਸ਼ਟਰ ਸਾਈਬਰ ਪੁਲਿਸ ਨੂੰ ਟੈਗ ਕੀਤਾ ਹੈ।

ਵੀਡੀਓ ‘ਚ ਸਚਿਨ ਦੀ ਬੇਟੀ ਦਾ ਵੀ ਜ਼ਿਕਰ ਹੈ
ਇਸ ਫਰਜ਼ੀ ਵੀਡੀਓ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਬੇਟੀ ਸਾਰਾ ਹਰ ਰੋਜ਼ ਇਸ ਗੇਮ ਤੋਂ ਵੱਡੀ ਰਕਮ ਕਢਵਾਉਂਦੀ ਹੈ। ਉਹ ਲੋਕਾਂ ਨੂੰ ਦੱਸਦੇ ਹਨ ਕਿ ਮੈਂ ਹੈਰਾਨ ਹਾਂ ਕਿ ਹੁਣ ਚੰਗਾ ਪੈਸਾ ਕਮਾਉਣਾ ਕਿੰਨਾ ਆਸਾਨ ਹੈ।

Related Articles

Leave a Reply