BTV BROADCASTING

ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

30 ਅਕਤੂਬਰ 2024: ਦੀਵਾਲੀ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੀਵਾਲੀ ਮਨਾਉਣ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ? ਅਜਿਹੇ ‘ਚ ਕਈ ਲੋਕ 31 ਅਤੇ ਕੁਝ 1 ਨਵੰਬਰ ਨੂੰ ਦੀਵਾਲੀ ਮਨਾਉਣਗੇ। ਪਰ ਪੁਲਿਸ ਦੇ ਹੁਕਮਾਂ ਅਨੁਸਾਰ ਪਟਾਕੇ ਚਲਾਉਣ ਦਾ ਸਮਾਂ 31 ਅਕਤੂਬਰ ਹੀ ਤੈਅ ਕੀਤਾ ਗਿਆ ਹੈ।

ਦੂਜੇ ਪਾਸੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ 31 ਅਕਤੂਬਰ ਦਿਨ ਵੀਰਵਾਰ ਨੂੰ ਸੂਬੇ ਵਿੱਚ ਦੀਵਾਲੀ ਦੀ ਛੁੱਟੀ ਹੈ। 1 ਨਵੰਬਰ ਸ਼ੁੱਕਰਵਾਰ ਨੂੰ ਵੀ ਵਿਸ਼ਵਕਰਮਾ ਦਿਵਸ ਕਾਰਨ ਸੂਬੇ ‘ਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਕਾਸ਼ੀ ਦੇ ਵਿਦਵਾਨਾਂ ਨੇ ਦੀਵਾਲੀ ਮਨਾਉਣ ਦੇ ਦਿਨ ਨੂੰ ਲੈ ਕੇ ਚੱਲ ਰਹੇ ਸ਼ੰਕਿਆਂ ਨੂੰ ਵੀ ਦੂਰ ਕਰ ਦਿੱਤਾ ਹੈ। ਹਾਲ ਹੀ ਵਿੱਚ ਕਾਸ਼ੀ ਵਿੱਚ ਇਕੱਠੇ ਹੋਏ ਵਿਦਵਾਨਾਂ ਨੇ ਫੈਸਲਾ ਕੀਤਾ ਹੈ ਕਿ ਦੀਵਾਲੀ 31 ਅਕਤੂਬਰ ਨੂੰ ਦੇਸ਼ ਭਰ ਵਿੱਚ ਮਨਾਈ ਜਾਵੇਗੀ। ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਵਿਦਵਾਨਾਂ ਨੇ ਸਰਬਸੰਮਤੀ ਨਾਲ 31 ਅਕਤੂਬਰ ਨੂੰ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਹੈ।

Related Articles

Leave a Reply