ਵੈਨਕੂਵਰ ਵ੍ਹਾਈਟਕੈਪਸ ਨੇ ਮੁੱਖ ਕੋਚ ਵਾਨੀ ਸਰਟੀਨੀ ਬਰਖਾਸਤ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਖੁੱਦ ਟੀਮ ਵਲੋਂ ਕੀਤੀ ਗਈ ਹੈ। 2021 ਵਿੱਚ ਮੁੱਖ ਕੋਚ ਵਜੋਂ ਅਹੁਦਾ ਸੰਭਾਲਣ ਵਾਲੇ ਸਰਟਿਨੀ ਨੇ ਇਸ ਸਾਲ ਵੈਸਟਰਨ ਕਾਨਫਰੰਸ ਵਿੱਚ 13 ਜਿੱਤਾਂ, 13 ਹਾਰਾਂ ਅਤੇ 8 ਡਰਾਅ ਦੇ ਰਿਕਾਰਡ ਨਾਲ ਟੀਮ ਨੂੰ ਅੱਠਵੇਂ ਸਥਾਨ ’ਤੇ ਪਹੁੰਚਾਇਆ। ਟੀਮ ਦੀ ਪਲੇਆਫ ਦੌੜ ਲਾਸ ਏਂਜਲਸ ਐਫਸੀ ਤੋਂ ਪਹਿਲੇ round ਦੀ ਹਾਰ ਨਾਲ ਖਤਮ ਹੋਈ।ਦੱਸਦਈਏ ਕਿ Marc Dos Santos ਦੇ ਜਾਣ ਤੋਂ ਬਾਅਦ ਸਰਟਿਨੀ ਨੇ ਅਗਸਤ 2021 ਵਿੱਚ ਅੰਤਰਿਮ ਮੁੱਖ ਕੋਚ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਨਵੰਬਰ ਵਿੱਚ ਮੁੱਖ ਕੋਚ ਵਜੋਂ ਉਸ ਦੀ ਪੁਸ਼ਟੀ ਕੀਤੀ ਗਈ ਸੀ। ਸਰਟਿਨੀ ਦੀ ਅਗਵਾਈ ਵਿੱਚ ਟੀਮ ਦੇ ਕੋਲ 57 ਜਿੱਤਾਂ, 51 ਹਾਰਾਂ ਅਤੇ 39 ਡਰਾਅ ਦਾ ਇਕੱਠਾ ਰਿਕਾਰਡ ਮੌਜੂਦ ਹੈ।ਵ੍ਹਾਈਟਕੈਪਸ ਦੇ ਸੀਈਓ ਐਕਸਲ ਸ਼ੂਸਟਰ ਨੇ ਸਰਟਿਨੀ ਦਾ ਉਸਦੀ ਭੂਮਿਕਾ ਲਈ ਧੰਨਵਾਦ ਕੀਤਾ ਪਰ ਕਿਹਾ ਕਿ ਟੀਮ ਨੂੰ ਹੁਣ ਨਵੀਂ ਅਤੇ ਊਰਜਾਵਾਨ ਅਗਵਾਈ ਦੀ ਲੋੜ ਹੈ।