BTV BROADCASTING

ਵੈਨਕੂਵਰ ਦੇ ਗੁਰਦੁਆਰੇ ਵਿੱਚ ਭਾਰਤੀ ਕੌਂਸਲੇਟ ਸਮਾਗਮ ਨੂੰ ਲੈ ਕੇ ਵਿਰੋਧ ਹੋਇਆ ਪ੍ਰਦਰਸ਼ਨ

ਵੈਨਕੂਵਰ ਦੇ ਗੁਰਦੁਆਰੇ ਵਿੱਚ ਭਾਰਤੀ ਕੌਂਸਲੇਟ ਸਮਾਗਮ ਨੂੰ ਲੈ ਕੇ ਵਿਰੋਧ ਹੋਇਆ ਪ੍ਰਦਰਸ਼ਨ

ਵੈਨਕੂਵਰ ਦੇ ਗੁਰਦੁਆਰੇ ਵਿੱਚ ਭਾਰਤੀ ਕੌਂਸਲੇਟ ਸਮਾਗਮ ਨੂੰ ਲੈ ਕੇ ਵਿਰੋਧ ਹੋਇਆ ਪ੍ਰਦਰਸ਼ਨ।ਦੋ ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਬੀਤੇ ਸ਼ਨੀਵਾਰ ਨੂੰ ਦੱਖਣੀ ਵੈਨਕੂਵਰ ਵਿੱਚ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰੇ ਦੇ ਬਾਹਰ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੁਆਰਾ ਆਯੋਜਿਤ ਇੱਕ ਸਮਾਗਮ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ।ਜਾਣਕਾਰੀ ਮੁਤਾਬਕ ਇਹ ਸਮਾਗਮ, ਭਾਰਤੀ ਮੂਲ ਦੇ ਬਜ਼ੁਰਗਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ “ਕੌਂਸਲਰ ਕੈਂਪਾਂ” ਦੀ ਇੱਕ ਲੜੀ ਦਾ ਹਿੱਸਾ ਹੈ,ਜਿਸ ਨੇ ਭਾਰਤ ਸਰਕਾਰ ‘ਤੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਵਿਰੁੱਧ ਹਿੰਸਾ ਅਤੇ ਧਮਕਾਉਣ ਦੇ ਚੱਲ ਰਹੇ ਦੋਸ਼ਾਂ ਕਾਰਨ ਵਿਵਾਦ ਛੇੜ ਦਿੱਤਾ ਹੈ।ਰਿਪੋਰਟ ਮੁਤਾਬਕ ਅਜੈਪਾਲ ਸਿੰਘ ਨਾਂ ਦੇ ਵਿਅਕਤੀ ਸਮੇਤ ਪ੍ਰਦਰਸ਼ਨਕਾਰੀਆਂ ਨੇ ਆਪਣੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਇਹ ਦਲੀਲ ਦਿੱਤੀ ਕਿ ਭਾਰਤੀ ਅਧਿਕਾਰੀਆਂ ਨੂੰ ਸਿੱਖ ਗੁਰੂਦੁਆਰਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ਜੋ ਉਹ ਨਵੀਂ ਦਿੱਲੀ ਨਾਲ ਸਾਂਝੀ ਕਰਨਗੇ। ਜ਼ਿਕਰਯੋਗ ਹੈ ਕਿ ਇਹ ਤਣਾਅ ਜੂਨ 2023 ਵਿੱਚ ਕੈਨੇਡੀਅਨ ਨਾਗਰਿਕ ਅਤੇ ਸੁਤੰਤਰ ਸਿੱਖ ਹੋਮਲੈਂਡ ਲਈ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਗੋਲੀਬਾਰੀ ਤੋਂ ਬਾਅਦ ਵਧਿਆ। ਇਸ ਦਾਅਵਿਆਂ ਨਾਲ ਕਿ ਉਸਦੀ ਮੌਤ ਵਿੱਚ ਭਾਰਤ ਸਰਕਾਰ ਸ਼ਾਮਲ ਸੀ – ਇੱਕ ਅਜਿਹਾ ਇਲਜ਼ਾਮ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ। ਇਸ ਪ੍ਰਦਰਸ਼ਨ ਦੌਰਾਨ ਅਸ਼ਾਂਤੀ ਦੀ ਸੰਭਾਵਨਾ ਦਾ ਪ੍ਰਬੰਧਨ ਕਰਨ ਲਈ, ਬੀ.ਸੀ. ਸੁਪਰੀਮ ਕੋਰਟ ਨੇ ਪ੍ਰਦਰਸ਼ਨਾਂ ਨੂੰ ਸਮਾਗਮ ਵਿੱਚ ਵਿਘਨ ਪਾਉਣ ਤੋਂ ਰੋਕਣ ਲਈ ਗੁਰਦੁਆਰੇ ਦੇ ਆਲੇ-ਦੁਆਲੇ 50 ਮੀਟਰ ਦਾ ਬਫਰ ਜ਼ੋਨ ਸਥਾਪਤ ਕੀਤਾ ਹੈ।ਰਿਪੋਰਟ ਮੁਤਾਬਕ ਅਦਾਲਤ ਦਾ ਹੁਕਮ ਕੈਨੇਡਾ ਵਿੱਚ ਭਾਰਤੀ ਕੌਂਸਲੇਟ ਦੀਆਂ ਗਤੀਵਿਧੀਆਂ ਦੇ ਆਲੇ ਦੁਆਲੇ ਡੂੰਘੀ ਵੰਡ ਨੂੰ ਉਜਾਗਰ ਕਰਦੇ ਹੋਏ, ਨਿਸ਼ਚਤ ਘੰਟਿਆਂ ਦੌਰਾਨ ਪਰਿਸਰ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਦੇ ਕਿਸੇ ਵੀ ਵਿਰੋਧ, ਫੁੱਟਪਾਥ ਨੂੰ ਬਲੋਕ ਕਰਨ ਜਾਂ ਲੋਕਾਂ ਨੂੰ ਧਮਕਾਉਣ ਦੀ ਮਨਾਹੀ ਕਰਦਾ ਹੈ।ਦੱਸਦਈਏ ਕਿ ਦੂਜਾ ਕੌਂਸਲਰ ਕੈਂਪ 16 ਨਵੰਬਰ ਨੂੰ ਤਹਿ ਕੀਤਾ ਗਿਆ ਹੈ।

Related Articles

Leave a Reply