BTV BROADCASTING

ਵਿਕਟੋਰੀਆ ਦੀ ਇੱਕ ਔਰਤ ਨੂੰ ਲਾਅ ਫਰਮ ਤੋਂ 3 ਲੱਖ 40 ਹਜ਼ਾਰ ਦੀ ਗਬਨ ਕਰਨ ਲਈ 3 ਸਾਲ ਦੀ ਸਜ਼ਾ

ਵਿਕਟੋਰੀਆ ਦੀ ਇੱਕ ਔਰਤ ਨੂੰ ਲਾਅ ਫਰਮ ਤੋਂ 3 ਲੱਖ 40 ਹਜ਼ਾਰ ਦੀ ਗਬਨ ਕਰਨ ਲਈ 3 ਸਾਲ ਦੀ ਸਜ਼ਾ

ਵਿਕਟੋਰੀਆ ਦੀ ਇੱਕ ਔਰਤ ਨੂੰ ਲਾਅ ਫਰਮ ਤੋਂ 3 ਲੱਖ 40 ਹਜ਼ਾਰ ਦੀ ਗਬਨ ਕਰਨ ਲਈ 3 ਸਾਲ ਦੀ ਸਜ਼ਾ। ਵਿਕਟੋਰੀਆ ਵਿੱਚ ਇੱਕ 49 ਸਾਲਾ ਪੈਰਾਲੀਗਲ ਮਲਿਸਾ ਸਿਲੇਨ ਨੂੰ 2018 ਅਤੇ 2022 ਦੇ ਵਿਚਕਾਰ ਆਪਣੇ ਮਾਲਕ, ਇੱਕ ਵਕੀਲ ਤੋਂ $3 ਲੱਖ 40,000 ਡਾਲਰ ਤੋਂ ਵੱਧ ਦਾ ਗਬਨ ਕਰਨ ਦਾ ਦੋਸ਼ੀ ਮੰਨਣ ਤੋਂ ਬਾਅਦ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟ ਮੁਤਾਬਕ ਸਿਲੇਨ ਨੇ ਪੈਸਿਆਂ ਨੂੰ ਆਪਣੇ ਵੱਲ ਕਰਨ ਲਈ ਦਫਤਰੀ ਖਰਚਿਆਂ ਵਿੱਚ ਹੇਰਾਫੇਰੀ ਕੀਤੀ, ਉਹਨਾਂ ਨੂੰ ਅਦਾਲਤੀ ਫੀਸਾਂ ਅਤੇ ਫਰਨੀਚਰ ਵਰਗੇ ਰੁਟੀਨ ਖਰਚਿਆਂ ਵਿੱਚ ਸੂਚੀਬੱਧ ਕੀਤਾ।ਜੱਜ ਨੇ ਅਦਾਲਤੀ ਕਾਰਵਾਈ ਦੌਰਾਨ ਨੋਟ ਕੀਤਾ ਕਿ ਸਿਲੇਨ ਦੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮੁੱਦੇ, ਜੋ ਕਿ 2018 ਵਿੱਚ ਕੈਂਸਰ ਦੀ ਜਾਂਚ ਤੋਂ ਬਾਅਦ ਸ਼ੁਰੂ ਹੋਏ ਸੀ, ਨੇ ਇਸ ਅਪਰਾਧ ਵਿੱਚ ਇੱਕ ਭੂਮਿਕਾ ਨਿਭਾਈ ਹੈ। ਹਾਲਾਂਕਿ, ਇੱਕ ਫੋਰੈਂਸਿਕ ਮਨੋਵਿਗਿਆਨੀ ਦੀ ਰਿਪੋਰਟ ਵਿੱਚ ਕੋਈ ਵੱਡੀ ਮਾਨਸਿਕ ਬਿਮਾਰੀ ਨਹੀਂ ਮਿਲੀ ਅਤੇ ਉਸਨੂੰ ਦੁਬਾਰਾ ਅਪਰਾਧ ਕਰਨ ਦਾ ਘੱਟ ਜੋਖਮ ਮੰਨਿਆ ਗਿਆ।ਹੁਣ ਇਸ ਮਾਮਲੇ ਦੀ ਕਾਰਵਾਈ ਤੋਂ ਬਾਅਦ ਉਸਦੀ ਜੇਲ੍ਹ ਦੀ ਸਜ਼ਾ ਦੇ ਨਾਲ, ਉਸਨੂੰ ਚੋਰੀ ਕੀਤੇ ਪੈਸੇ ਵੀ ਵਾਪਸ ਕਰਨੇ ਪੈਣਗੇ। ਜੱਜ ਨੇ ਜ਼ੋਰ ਦੇ ਕੇ ਕਿਹਾ ਕਿ ਗਬਨ ਵਿੱਚ ਯੋਜਨਾਬੰਦੀ ਸ਼ਾਮਲ ਹੈ, ਭਵਿੱਖ ਵਿੱਚ ਅਜਿਹੇ ਅਪਰਾਧਾਂ ਨੂੰ ਨੱਥ ਪਾਉਣ ਲਈ ਸਖ਼ਤ ਸਜ਼ਾ ਦੀ ਲੋੜ ਹੈ।

Related Articles

Leave a Reply