BTV BROADCASTING

ਲੇਬਨਾਨ ਵਿੱਚ ਡਿਵਾਈਸਾਂ ਦੇ ਵਿਸਫੋਟਾਂ ਨੇ ਟਕਰਾਅ ਦਾ ਡਰ ਕੀਤਾ ਪੈਦਾ

ਲੇਬਨਾਨ ਵਿੱਚ ਡਿਵਾਈਸਾਂ ਦੇ ਵਿਸਫੋਟਾਂ ਨੇ ਟਕਰਾਅ ਦਾ ਡਰ ਕੀਤਾ ਪੈਦਾ

ਲੇਬਨਾਨ ਵਿੱਚ ਡਿਵਾਈਸਾਂ ਦੇ ਵਿਸਫੋਟਾਂ ਨੇ ਟਕਰਾਅ ਦਾ ਡਰ ਕੀਤਾ ਪੈਦਾ। ਲੇਬਨਾਨ ਵਿੱਚ ਅੱਜ ਫੇਰ ਇਲੈਕਟ੍ਰਾਨਿਕ ਉਪਕਰਨਾਂ ਨਾਲ ਜੁੜੇ ਧਮਾਕਿਆਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਦੱਸਦਈਏ ਕਿ ਇਹ ਹਮਲਾ ਇੱਕ ਘਾਤਕ ਪੇਜਰ ਵਿਸਫੋਟ ਤੋਂ ਇੱਕ ਦਿਨ ਬਾਅਦ ਹੋਇਆ ਹੈ,ਜਿਸ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਹਿਜ਼ਬੁੱਲਾ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਇਹ ਇੱਕ ਰਿਮੋਟ ਹਮਲਾ ਸੀ। ਇਹਨਾਂ ਧਮਾਕਿਆਂ ਨੇ ਕਈ ਥਾਵਾਂ ‘ਤੇ ਵਾਕੀ-ਟਾਕੀਜ਼ ਅਤੇ ਮੋਬਾਈਲ ਡਿਵਾਈਸਾਂ ਨੂੰ ਪ੍ਰਭਾਵਿਤ ਕੀਤਾ, ਜਿਸ ਵਿੱਚ ਪਿਛਲੇ ਹਮਲਿਆਂ ਦੇ ਪੀੜਤਾਂ ਲਈ ਅੰਤਿਮ ਸੰਸਕਾਰ ਦੇ ਨੇੜੇ ਥਾਂ ਵੀ ਸ਼ਾਮਲ ਹੈ। ਇਸ ਹਮਲੇ ਲਈ ਵੀ ਹਿਜ਼ਬੁੱਲਾ ਨੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨਾਲ ਦੋਵਾਂ ਧਿਰਾਂ ਵਿਚਾਲੇ ਤਣਾਅ ਹੋਰ ਵੀ ਜ਼ਿਆਦਾ ਵਧਦਾ ਜਾ ਰਿਹਾ ਹੈ। ਹਾਲਾਂਕਿ ਇਸ ਵਾਰ ਇਸ ਹਮਲੇ ਵਿੱਚ ਇਜ਼ਰਾਈਲ ਨੇ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਇੱਕ ਸੀਨੀਅਰ ਲੇਬਨਾਨੀ ਸਰੋਤ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਮੋਸਾਡ ਸੀ। ਰਿਪੋਰਟ ਮੁਤਾਬਕ ਹਿਜ਼ਬੁੱਲਾ ਅਕਤੂਬਰ ਦੇ ਸ਼ੁਰੂ ਤੋਂ ਇਜ਼ਰਾਈਲੀ ਬਲਾਂ ਨਾਲ ਗੋਲੀਬਾਰੀ ਕਰ ਰਿਹਾ ਹੈ, ਅਤੇ ਇਸ ਸਥਿਤੀ ਦਾ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ। ਹਿਜ਼ਬੁੱਲਾ ਹਮਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ, ਅਤੇ ਇਜ਼ਰਾਈਲ ਨਾਲ ਉਨ੍ਹਾਂ ਦੇ ਚੱਲ ਰਹੇ ਸੰਘਰਸ਼ ਨੇ ਦੋਵਾਂ ਪਾਸਿਆਂ ਨੂੰ ਜਾਨੀ ਨੁਕਸਾਨ ਅਤੇ ਉਜਾੜੇ ਦਾ ਕਾਰਨ ਬਣਾਇਆ ਹੈ। ਉਥੇ ਹੀ ਸਥਿਤੀ ਨੂੰ ਹੋਰ ਵੀ ਜ਼ਿਆਦਾ ਵਿਗੜਦੇ ਦੇਖ, ਗੁਆਂਢੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਸੰਭਾਵਿਤ ਖੇਤਰੀ ਯੁੱਧ ਬਾਰੇ ਚਿੰਤਾ ਪ੍ਰਗਟ ਕੀਤੀ ਹੈ।

Related Articles

Leave a Reply