ਲਿੰਗੇਲ ‘ਚ 10 ਸਾਲਾ ਮੁੰਡੇ ‘ਤੇ ਕਥਿਤ ਤੌਰ ‘ਤੇ ਉਬਲਦਾ ਪਾਣੀ ਸੁੱਟਣ ਤੋਂ ਬਾਅਦ ਔਰਤ ਗ੍ਰਿਫਤਾਰ।ਲਿੰਗੇਲ, ਕਿਊਬਿਕ ਵਿੱਚ 2 ਅਕਤੂਬਰ ਨੂੰ ਇੱਕ ਗੁਆਂਢੀ ਵੱਲੋਂ ਕਥਿਤ ਤੌਰ ਇੱਕ 10 ਸਾਲਾ ਮੁੰਡੇ ‘ਤੇ ਉਸਦੀ ਬਾਲਕੋਨੀ ਤੋਂ ਉਬਲਦਾ ਪਾਣੀ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਬੱਚਾ ਗੰਭੀਰ ਰੂਪ ਵਿੱਚ ਸੜਿਆ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਬੱਚੇ ਦੇ ਚਿਹਰੇ ਅਤੇ ਸਰੀਰ ‘ਤੇ ਸੈਕੰਡ ਡਿਗਰੀ ਬਰਨ ਹੋਏ ਹਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬੱਚੇ ਦੇ ਪਿਤਾ ਨੇ ਜੋ ਉਸ ਸਮੇਂ ਘਰ ਹੀ ਸੀ ਜਦੋਂ ਇਹ ਘਟਨਾ ਵਾਪਰੀ, ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲੀ ਅਤੇ ਅਣਮਨੁੱਖੀ ਦੱਸਿਆ।ਰਿਪੋਰਟ ਮੁਤਾਬਕ ਔਰਤ, ਜਿਸਦੀ ਉਮਰ 40 ਸਾਲ ਹੈ, ਨੂੰ ਘਟਨਾ ਵਾਲੇ ਦਿਨ ਹੀ ਲਿੰਗੇਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ‘ਤੇ ਹਥਿਆਰ ਨਾਲ ਹਮਲਾ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਸੰਭਾਵਿਤ ਦੋਸ਼ਾ ਲਗਾਏ ਹਨ।ਅਤੇ ਫਿਲਹਾਲ ਪੁਲਿਸ ਨੇ ਉਸ ਨੂੰ ਜਨਵਰੀ 2025 ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ ਨਾਲ ਰਿਹਾਅ ਕਰ ਦਿੱਤਾ।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਅਜੇ ਜਾਰੀ ਹੈ, ਅਤੇ ਔਰਤ ਉੱਤੇ ਬੱਚਿਆਂ ਪ੍ਰਤੀ ਕਿਸੇ ਵੀ ਧਮਕੀ ਦਾ ਕੋਈ ਪੂਰਵ ਰਿਕਾਰਡ ਉਨ੍ਹਾਂ ਨੂੰ ਨਹੀਂ ਮਿਲਿਆ ਹੈ।ਹਾਲਾਂਕਿ ਬੱਚਾ ਇਸ ਘਟਨਾ ਤੋਂ ਬਾਅਦ ਬੀਤੇ ਦਿਨ ਸਕੂਲ ਗਿਆ ਜਿਥੇ ਉਹ ਹੁਣ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਠੀਕ ਦੱਸਿਆ ਜਾ ਰਿਹਾ ਹੈ। ਉਥੇ ਹੀ ਪੀੜਤ ਬੱਚੇ ਦੇ ਸਹਿਪਾਠੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਦੇ ਸੰਦੇਸ਼ਾਂ ਦੇ ਨਾਲ ਉਸ ਨੂੰ ਸਮਰਥਨ ਦਿਖਾਇਆ ਹੈ, ਜਦੋਂ ਕਿ ਉਸਦਾ ਪਰਿਵਾਰ ਉਸਦੇ ਇਲਾਜ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਇਹ ਯਕੀਨੀ ਬਣਾਉਣਾ ਜਾਰੀ ਰੱਖ ਰਿਹਾ ਹੈ ਕਿ ਉਹ ਦੁਬਾਰਾ ਸੁਰੱਖਿਅਤ ਮਹਿਸੂਸ ਕਰੇ।