26 ਮਾਰਚ 2024: ਭਾਰਤੀ ਮੂਲ ਦਾ ਇਹ ਕ੍ਰਿਕਟਰ ਰੇਪ ਕੇਸ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਭਾਰਤੀ ਮੂਲ ਦੇ ਇਸ ਕ੍ਰਿਕਟਰ ‘ਤੇ ਇੱਕ ਆਸਟਰੇਲਿਆਈ ਮਹਿਲਾ ਨਾਲ ਬਲਾਤਕਾਰ ਦਾ ਇਲਜ਼ਾਮ ਲੱਗਾ ਹੈ। ਨਿਖਿਲ ਚੌਧਰੀ ਜੋ ਆਸਟ੍ਰੇਲੀਆ ਵਿੱਚ ਬਿਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਸ ਲਈ ਖੇਡਦਾ ਹੈ। ਉਸ ‘ਤੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ‘ਚ ਇਕ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਔਰਤ ਦੇ ਦੋਸ਼ਾਂ ਮੁਤਾਬਕ ਨਿਖਿਲ ਨੇ ਇਸ ਘਟਨਾ ਨੂੰ ਆਪਣੀ ਕਾਰ ‘ਚ ਹੀ ਅੰਜਾਮ ਦਿੱਤਾ। ਮਹਿਲਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਨਿਖਿਲ ਚੌਧਰੀ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ।
ਰਿਪੋਰਟ ਮੁਤਾਬਕ ਨਿਖਿਲ ਚੌਧਰੀ ਦੀ ਮੁਲਾਕਾਤ ਇਕ ਕਲੱਬ ‘ਚ ਇਕ ਔਰਤ ਨਾਲ ਹੋਈ, ਜਿਸ ਤੋਂ ਬਾਅਦ ਉਹ ਉਸ ਨੂੰ ਆਪਣੀ ਕਾਰ ‘ਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਹਾਲਾਂਕਿ ਨਿਖਿਲ ਚੌਧਰੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਗਲਤ ਦੱਸਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਨਿਖਿਲ ਚੌਧਰੀ ਦਾ ਜਨਮ ਭਾਰਤ ਦੇ ਪੰਜਾਬ ਰਾਜ ਵਿੱਚ ਹੋਇਆ ਸੀ। ਨਿਖਿਲ ਪੰਜਾਬ ਲਈ ਘਰੇਲੂ ਕ੍ਰਿਕਟ ਵੀ ਖੇਡ ਚੁੱਕਾ ਹੈ ਪਰ ਹੁਣ ਉਹ ਆਸਟ੍ਰੇਲੀਆ ਲਈ ਖੇਡਦਾ ਹੈ। ਨਿਖਿਲ ਆਸਟ੍ਰੇਲੀਆ ਵਿਚ ਪੋਸਟਮੈਨ ਵਜੋਂ ਵੀ ਕੰਮ ਕਰ ਚੁੱਕਾ ਹੈ। ਹੁਣ ਨਿਖਿਲ ਆਸਟ੍ਰੇਲੀਆ ਦੀ ਵੱਕਾਰੀ ਟੀ-20 ਲੀਗ ਬੈਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਸ ਟੀਮ ਲਈ ਕ੍ਰਿਕਟ ਖੇਡਦਾ ਹੈ। ਨਿਖਿਲ ਚੌਧਰੀ ਬਿਗ ਬੈਸ਼ ਲੀਗ ‘ਚ ਹੁਣ ਤੱਕ 9 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 6 ਪਾਰੀਆਂ ‘ਚ ਬੱਲੇਬਾਜ਼ੀ ਕੀਤੀ। ਇਸ ਦੌਰਾਨ ਨਿਖਿਲ ਨੇ 142 ਦੀ ਸਟ੍ਰਾਈਕ ਨਾਲ 154 ਦੌੜਾਂ ਬਣਾਈਆਂ ਸਨ।