ਮੰਗਲਵਾਰ ਨੂੰ ਮਾਸਕੋ ਦੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਇੱਕ ਸਕੂਟਰ ਵਿੱਚ ਛੁਪੇ ਬੰਬ ਨਾਲ ਰੂਸ ਦੇ ਸੀਨੀਅਰ ਜਨਰਲ ਇਗੋਰ ਕਿਰਿਲੋਵ ਦੀ ਹੱਤਿਆ ਕਰ ਦਿੱਤੀ ਗਈ। ਹੱਤਿਆ ਤੋਂ ਇੱਕ ਦਿਨ ਪਹਿਲਾਂ, ਯੂਕਰੇਨ ਦੀ ਸੁਰੱਖਿਆ ਏਜੰਸੀ ਨੇ ਕਿਰਿਲੋਵ ਖਿਲਾਫ ਕ੍ਰਿਮਿਨਲ ਚਾਰਜ ਲਗਾਏ ਸਨ। ਹਮਲੇ ਵਿੱਚ ਉਸਦੇ ਸਹਾਇਕ ਦੀ ਵੀ ਮੌਤ ਹੋ ਗਈ।
ਰੂਸ ਦੀ ਫੈਡਰਲ ਸੁਰੱਖਿਆ ਸੇਵਾ (FSB) ਨੇ ਅੱਜ ਕਿਹਾ ਕਿ ਇਸ ਹੱਤਿਆ ਨਾਲ ਜੁੜੇ ਇੱਕ ਸ਼ੱਕੀ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ। FSB ਨੇ ਕਿਹਾ ਕਿ ਸ਼ੱਕੀ ਵਿਅਕਤੀ ਨੇ ਖੁਦ ਦੱਸਿਆ ਕਿ ਉਹ ਯੂਕਰੇਨੀ ਸੇਵਾਵਾਂ ਵੱਲੋਂ ਰੀਕ੍ਰੂਟ ਕੀਤਾ ਗਿਆ ਸੀ ਅਤੇ ਉਸਨੂੰ ਕਿਰਿਲੋਵ ਨੂੰ ਮਾਰਨ ਲਈ 100,000 ਡਾਲਰ ਅਤੇ ਇੱਕ ਯੂਰਪੀ ਦੇਸ਼ ਵਿੱਚ ਜਾਣ ਦੀ ਆਗਿਆ ਦਿੱਤੀ ਗਈ ਸੀ।