ਰੂਸੀ ਹਵਾਈ ਹਮਲੇ ਦੇ ਸੰਭਾਵੀ ਖਤਰੇ ਕਾਰਨ ਬੀਤੇ ਦਿਨ ਕੈਨੇਡਾ ਅਤੇ ਅਮਰੀਕੀ ਦੂਤਾਵਾਸ ਯੂਕਰੇਨ ਵਿੱਚ ਬੰਦ ਰਹੇ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਨੂੰ ਹਮਲੇ ਬਾਰੇ ਖਾਸ ਜਾਣਕਾਰੀ ਮਿਲੀ ਹੈ, ਜਿਸ ਕਾਰਨ ਕਰਮਚਾਰੀਆਂ ਨੂੰ ਸੁਰੱਖਿਆ ਲਈ ਥਾਂ-ਥਾਂ ਰਿਹਾਇਸ਼ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ, ਕੈਨੇਡਾ ਨੇ ਆਪਣੇ ਦੂਤਾਵਾਸ ਵਿੱਚ ਸਿੱਧੀ ਸੇਵਾਵਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਹਨ। ਦੱਸਦਈਏ ਕਿ ਇਸ ਸਥਿਤੀ ਵਿੱਚ ਯੂਕਰੇਨ ਨੇ ਪਹਿਲੀ ਵਾਰ ਅਮਰੀਕਾ ਵੱਲੋਂ ਮੁਹੱਈਆ ਕੀਤੇ ਗਏ ਮਿਸਾਈਲਾਂ ਨਾਲ ਰੂਸ ਦੇ ਅੰਦਰ ਟਾਰਗੇਟਾਂ ‘ਤੇ ਹਮਲੇ ਕੀਤੇ ਹਨ। ਜਿਸਨੂੰ ਮੋਸਕੋ ਵੱਲੋਂ ਤਣਾਅ ਵਧਾਉਣ ਵਾਲਾ ਕਦਮ ਦੱਸਿਆ ਗਿਆ ਹੈ। ਕ੍ਰੈਮਲਿਨ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਇਸਨੂੰ ਯੁੱਧ ਨੂੰ ਹੋਰ ਭੜਕਾਉਣ ਵਾਲਾ ਕਿਹਾ। ਇਸ ਦੌਰਾਨ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਰੂਸੀ ਫੈਕਟਰੀਆਂ ਅਤੇ ਫੌਜੀ ਢਾਂਚੇ ‘ਤੇ ਹਮਲੇ ਕਰਨ ਦੇ ਅਧਿਕਾਰ ਲਈ ਸਮਰਥਨ ਕੀਤਾ ਹੈ। ਕਾਬਿਲੇਗੌਰ ਹੈ ਕਿ ਇਸ ਵਧਦੇ ਹੋਏ ਤਣਾਅ ਵਿਚਾਲੇ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਵੱਡੇ ਹਥਿਆਰ ਅਤੇ ਬਲਾਸਟ ਮਾਈਨ ਵਰਤਣ ਦੀ ਇਜਾਜ਼ਤ ਦਿੱਤੀ ਹੈ, ਜਿਸ ਕਰਕੇ ਮਾਸਕੋ ਵਿਚ ਚਿੰਤਾ ਵਧ ਗਈ ਹੈ। ਜਿਸ ਨੂੰ ਲੈ ਕੇ ਕ੍ਰੈਮਲਿਨ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਕਦਮ ਰੂਸ ਨੂੰ ਗੰਭੀਰ ਜਵਾਬੀ ਕਾਰਵਾਈ ਕਰਨ ਲਈ ਉਕਸਾ ਸਕਦੇ ਹਨ, ਜਿਸ ਵਿੱਚ ਪਰਮਾਣੂ ਹਥਿਆਰ ਦੇ ਇਸਤੇਮਾਲ ਦੀ ਸੰਭਾਵਨਾ ਵੀ ਸ਼ਾਮਲ ਹੈ।