BTV BROADCASTING

ਰੀਕਾਲ ਕੀਤੇ ਪਲਾਂਟ-ਅਧਾਰਿਤ ਪੀਣ ਵਾਲੇ ਪਦਾਰਥਾਂ ਤੋਂ ਲਿਸਟੀਰੀਆ ਮੌਤਾਂ ਦੀ ਗਿਣਤੀ ਹੋਈ 3

ਰੀਕਾਲ ਕੀਤੇ ਪਲਾਂਟ-ਅਧਾਰਿਤ ਪੀਣ ਵਾਲੇ ਪਦਾਰਥਾਂ ਤੋਂ ਲਿਸਟੀਰੀਆ ਮੌਤਾਂ ਦੀ ਗਿਣਤੀ ਹੋਈ 3

ਕੈਨੇਡਾ ਵਿੱਚ ਇੱਕ ਰੀਕੋਲ ਮਾਮਲੇ ਵਿੱਚ ਤੀਜੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 15 ਹੋਰਾਂ ਨੂੰ plant-based beverages ਨਾਲ ਜੁੜੇ ਲਿਸਟੀਰੀਆ ਦੇ ਪ੍ਰਕੋਪ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਦਈਏ ਕਿ ਕੈਨੇਡੀਅਨ ਸਰਕਾਰ ਨੇ ਸਿਲਕ ਅਤੇ ਗ੍ਰੇਟ ਵੈਲਿਊ ਬ੍ਰਾਂਡ ਦੇ ਪੀਣ ਵਾਲੇ ਪਦਾਰਥਾਂ ਨਾਲ ਜੁੜੇ ਲਿਸਟੀਰੀਆ ਮੋਨੋਸਾਈਟੋਜੀਨਸ ਦੀ ਲਾਗ ਦੇ 20 ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਕੀਤੀ ਹੈ। ਸਿਹਤ ਅਧਿਕਾਰੀ ਕੈਨੇਡੀਅਨਾਂ ਨੂੰ ਪ੍ਰਭਾਵਿਤ ਉਤਪਾਦਾਂ ਲਈ ਆਪਣੇ ਘਰਾਂ ਦੀ ਜਾਂਚ ਕਰਨ ਦੀ ਸਲਾਹ ਦੇ ਰਹੇ ਹਨ, ਜਿਸ ਵਿੱਚ ਇਹਨਾਂ ਬ੍ਰਾਂਡਾਂ ਦੇ ਦੁੱਧ ਦੇ ਕਈ ਵਿਕਲਪ ਸ਼ਾਮਲ ਹਨ। ਓਨਟਾਰੀਓ, ਕਬੇਕ, ਨੋਵਾ ਸਕੋਸ਼ਾ, ਅਤੇ ਅਲਬਰਟਾ ਵਿੱਚ ਕੇਸਾਂ ਦੇ ਨਾਲ, ਜ਼ਿਆਦਾਤਰ ਬਿਮਾਰੀਆਂ 50 ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਗੰਭੀਰ ਲਿਸਟੀਰੀਓਸਿਸ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦੀ ਹੈ, ਜਿਸ ਵਿੱਚ ਮੈਨਿਨਜਾਈਟਿਸ, ਖੂਨ ਵਿੱਚ ਜ਼ਹਿਰ, ਅਤੇ ਗਰਭਵਤੀ ਔਰਤਾਂ ਲਈ ਪੇਚੀਦਗੀਆਂ ਸ਼ਾਮਲ ਹਨ। ਇਸ ਦੌਰਾਨ ਬੁਖਾਰ, ਮਤਲੀ ਅਤੇ ਮਾਸਪੇਸ਼ੀ ਦੇ ਦਰਦ ਵਰਗੇ ਲੱਛਣਾਂ ਵਾਲੇ ਲੋਕਾਂ ਨੂੰ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ ਪਿਕਰਿੰਗ, ਓਨਟਾਰੀਓ ਵਿੱਚ ਇੱਕ ਉਤਪਾਦਨ ਲਾਈਨ ਵਜੋਂ ਗੰਦਗੀ ਦੇ ਸਰੋਤ ਦੀ ਪਛਾਣ ਕੀਤੀ ਹੈ, ਜਿਸ ਨੂੰ ਸੁਧਾਰਾਤਮਕ ਉਪਾਵਾਂ ਲਈ ਵੱਖ ਕੀਤਾ ਗਿਆ ਹੈ। ਜਿਸ ਕਰਕੇ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਵਾਪਸ ਮੰਗਾਏ ਗਏ ਉਤਪਾਦਾਂ ਦਾ ਨਿਪਟਾਰਾ ਕਰਨ ਜਾਂ ਉਨ੍ਹਾਂ ਨੂੰ ਵਾਪਸ ਕਰਨ ਅਤੇ ਪ੍ਰਚੂਨ ਵਿਕਰੇਤਾਵਾਂ ਨਾਲ ਸੰਪਰਕ ਕਰਨ ਜੇਕਰ ਉਨ੍ਹਾਂ ਦੀਆਂ ਖਰੀਦਾਂ ਦੀ ਵਾਪਸੀ ਸਥਿਤੀ ਬਾਰੇ ਯਕੀਨ ਨਹੀਂ ਹੈ। 

Related Articles

Leave a Reply