3 ਫਰਵਰੀ 2024: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ| ਉਹਨਾਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਆਪਣਾ ਅਸਤੀਫਾ ਭੇਜਿਆ ਹੈ| ਰਾਜਪਾਲ ਬਨਵਾਰੀ ਲਾਲ ਪਰੋਹਿਤ ਪੰਜਾਬ ਦੇ 29ਵੇਂ ਰਾਜਪਾਲ ਸਨ | ਉਹਨਾਂ ਨੂੰ 9 ਸਤੰਬਰ, 2021 ਨੂੰ, ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਪਰੋਹਿਤ ਨੂੰ ਪੰਜਾਬ ਦਾ ਰਾਜਪਾਲ (ਵਾਧੂ ਚਾਰਜ) ਅਤੇ ਚੰਡੀਗੜ੍ਹ ਦਾ ਪ੍ਰਸ਼ਾਸਕ (ਵਾਧੂ ਚਾਰਜ) ਨਿਯੁਕਤ ਕੀਤਾ ਸੀ ।
ਇਸ ਤੋਂ ਪਹਿਲਾਂ ਉਹ ਤਾਮਿਲਨਾਡੂ ਦੇ ਰਾਜਪਾਲ ਰਹੇ ਚੁੱਕੇ ਹਨ। ਤਾਮਿਲਨਾਡੂ ਵਿੱਚ ਕੇ ਰੋਸਈਆ ਦੀ ਸੇਵਾਮੁਕਤੀ ਤੋਂ ਬਾਅਦ ਪਹਿਲੀ ਵਾਰ ਅਗਸਤ 2016 ਵਿੱਚ ਪਰੋਹਿਤ ਨੂੰ ਰਾਜ ਦਾ ਫੁੱਲ-ਟਾਈਮ ਗਵਰਨਰ ਬਣਾਇਆ ਗਿਆ ਸੀ।