ਯੂਨੀਅਨ ਹੜਤਾਲ ਦੌਰਾਨ ਹਜ਼ਾਰਾਂ ਮਜ਼ਦੂਰਾਂ ਨੂੰ ਫਰਲੋ ਕਰਨ ਲਈ ਤਿਆਰ ਬੋਇੰਗ।ਬੋਇੰਗ, ਯੂਨੀਅਨ ਦੀ ਹੜਤਾਲ ਦੌਰਾਨ ਪੈਸੇ ਬਚਾਉਣ ਲਈ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਛੁੱਟੀ ਦੇਣ ਦੀ ਤਿਆਰੀ ਵਿੱਚ ਹੈ। ਕਿਉਂਕਿ ਪ੍ਰਸ਼ਾਂਤ ਉੱਤਰੀ ਪੱਛਮੀ ਵਿੱਚ 33,000 ਫੈਕਟਰੀ ਕਰਮਚਾਰੀਆਂ ਦੀ ਹੜਤਾਲ ਜਾਰੀ ਹੈ। ਆਪਣੇ ਇਸ ਐਲਾਨ ਦੇ ਦੌਰਾਨ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਸ ਫੈਸਲੇ ਨਾਲ ਕਿੰਨੇ ਕਰਮਚਾਰੀ ਪ੍ਰਭਾਵਿਤ ਹੋਣਗੇ, ਪਰ ਇਸ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਦੀ ਉਮੀਦ ਹੈ। ਛੁੱਟੀ ਵਾਲੇ ਕਰਮਚਾਰੀ ਹਰ ਚਾਰ ਹਫ਼ਤਿਆਂ ਵਿੱਚ ਇੱਕ ਹਫ਼ਤੇ ਦੀ ਛੁੱਟੀ ਲੈਣਗੇ, ਜਦੋਂ ਕਿ ਸੀਈਓ ਅਤੇ ਕਾਰਜਕਾਰੀ ਵੀ ਤਨਖਾਹ ਵਿੱਚ ਕਟੌਤੀ ਕਰਨਗੇ। ਦੱਸਦਈਏ ਕਿ ਇਹ ਹੜਤਾਲ ਉਦੋਂ ਸ਼ੁਰੂ ਹੋਈ ਜਦੋਂ ਵਰਕਰਾਂ ਨੇ ਚਾਰ ਸਾਲਾਂ ਦੌਰਾਨ 25% ਦੀ ਤਨਖਾਹ ਵਾਧੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, 40% ਵਾਧੇ ਅਤੇ ਪੈਨਸ਼ਨ ਯੋਜਨਾ ਦੀ ਵਾਪਸੀ ਦੀ ਮੰਗ ਕੀਤੀ। ਜਿਸ ਕਰਕੇ ਕੰਮ ਰੁਕਣ ਕਾਰਨ 737 ਮੈਕਸ ਸਮੇਤ ਕਈ ਏਅਰਪਲੇਨ ਮਾਡਲਾਂ ਦੇ ਉਤਪਾਦਨ ਵਿੱਚ ਦੇਰੀ ਹੋ ਰਹੀ ਹੈ, ਜੋ ਬੋਇੰਗ ਦੇ ਨਕਦ ਪ੍ਰਵਾਹ ਲਈ ਮਹੱਤਵਪੂਰਨ ਹੈ। ਆਪਣੇ ਇਸ ਫੈਸਲੇ ਦੇ ਨਾਲ ਬੋਇੰਗ ਸਪਲਾਇਰ ਖਰਚਿਆਂ ਵਿੱਚ ਵੀ ਕਟੌਤੀ ਕਰ ਰਹੀ ਹੈ ਅਤੇ ਭਰਤੀ ਨੂੰ ਰੋਕ ਰਹੀ ਹੈ। ਯੂਨੀਅਨ ਅਤੇ ਕੰਪਨੀ ਦੇ ਨੁਮਾਇੰਦੇ ਇਕਰਾਰਨਾਮੇ ਦੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਲਈ ਸੰਘੀ ਵਿਚੋਲੇ ਨਾਲ ਮਿਲ ਰਹੇ ਹਨ। ਇਥੇ ਦੱਸਦਈਏ ਕਿ ਜੇਕਰ ਹੜਤਾਲ ਦੋ ਹਫ਼ਤਿਆਂ ਤੋਂ ਵੱਧ ਰਹਿੰਦੀ ਹੈ, ਤਾਂ ਬੋਇੰਗ ਨੂੰ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਧਾਰ ਲੈਣ ਦੀ ਲਾਗਤ ਵਧ ਸਕਦੀ ਹੈ। ਇਸ ਤੋਂ ਪਹਿਲਾਂ ਸਭ ਤੋਂ ਲੰਬੀ ਹੜਤਾਲ 2008 ਵਿੱਚ ਬੋਇੰਗ ਵਿੱਚ ਯੂਨੀਅਨ ਦੀ ਆਖਰੀ ਹੜਤਾਲ ਸੀ ਜੋ ਲਗਭਗ ਦੋ ਮਹੀਨੇ ਚੱਲੀ ਸੀ।
ਯੂਨੀਅਨ ਹੜਤਾਲ ਦੌਰਾਨ ਹਜ਼ਾਰਾਂ ਮਜ਼ਦੂਰਾਂ ਨੂੰ ਫਰਲੋ ਕਰਨ ਲਈ ਤਿਆਰ ਬੋਇੰਗ
- September 18, 2024