BTV BROADCASTING

ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਅੱਗ ਲੱਗਣ ਤੋਂ ਬਾਅਦ ਹੋਈ ਮੌਤ

ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਅੱਗ ਲੱਗਣ ਤੋਂ ਬਾਅਦ ਹੋਈ ਮੌਤ

ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਅੱਗ ਲੱਗਣ ਤੋਂ ਬਾਅਦ ਹੋਈ ਮੌਤਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਆਪਣੇ ਬੁਆਏਫ੍ਰੈਂਡ ਦੁਆਰਾ ਕੀਤੇ ਗਏ ਹਮਲੇ ਵਿੱਚ ਬੁਰੀ ਤਰ੍ਹਾਂ ਝੁਲਸ ਜਾਣ ਤੋਂ ਬਾਅਦ ਕੀਨੀਆ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ 33 ਸਾਲਾ ਮੈਰਾਥਨ ਦੌੜਾਕ ਦਾ ਸਰੀਰ 80% ਤੋਂ ਵੱਧ ਸੜ ਗਿਆ ਸੀ। ਅੰਗ ਫੇਲ ਹੋਣ ਕਾਰਨ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਚੇਪਟਗਾਏ ਦੇ ਸਾਥੀ, ਡਿਕਸਨ ਐਨਡਾਈਮਾ ਨੇ ਕਥਿਤ ਤੌਰ ‘ਤੇ ਘਰੇਲੂ ਝਗੜੇ ਦੌਰਾਨ ਉਸ ਨੂੰ ਅੱਗ ਲਗਾ ਦਿੱਤੀ ਸੀ। ਐਨਡਾਈਮਾ ਇਸ ਸਮੇਂ ਸਥਿਰ ਸਥਿਤੀ ਵਿੱਚ ਹੈ ਅਤੇ ਉਸਦੇ ਸਰੀਰ ਦਾ 30% ਹਿੱਸਾ ਸੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹਮਲੇ ਤੋਂ ਪਹਿਲਾਂ ਜੋੜੇ ਦਾ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਚੇਪਟਗਾਏ ਦੇ ਪਿਤਾ ਨੇ ਇਸ ਦੁਖਾਂਤ ਤੋਂ ਬਾਅਦ ਨਿਆਂ ਦੀ ਉਮੀਦ ਪ੍ਰਗਟਾਈ ਹੈ। ਉਥੇ ਹੀ ਯੂਗਾਂਡਾ ਅਥਲੈਟਿਕਸ ਫੈਡਰੇਸ਼ਨ ਅਤੇ ਯੂਗਾਂਡਾ ਓਲੰਪਿਕ ਕਮੇਟੀ ਨੇ ਘਰੇਲੂ ਹਿੰਸਾ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਨਿਆਂ ਦੀ ਮੰਗ ਕੀਤੀ ਹੈ। ਚੇਪਟਗਾਏ ਦੀ ਮੌਤ ਐਥਲੀਟਾਂ ਵਿਰੁੱਧ ਹਿੰਸਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਨੂੰ ਫੋਲੋ ਕਰਦੀ ਹੈ, ਜਿਸ ਵਿੱਚ ਹਾਲ ਹੀ ਦੇ ਕੇਸਾਂ ਵਿੱਚ ਬੈਂਜਾਮਿਨ ਕਿਪਲਾਗੇਟ, ਡੈਮਰਿਸ ਮਟੀ ਅਤੇ ਐਗਨੇਸ ਟਿਰੋਪ ਦੀਆਂ ਮੌਤਾਂ ਸ਼ਾਮਲ ਹਨ।

Related Articles

Leave a Reply