BTV BROADCASTING

ਯੂਕਰੇਨ ਨੇ ਰੂਸ ਦੇ 1000 ਵਰਗ ਕਿਲੋਮੀਟਰ ਖੇਤਰ ‘ਤੇ ਕੀਤਾ ਕਬਜ਼ਾ: 28 ਪਿੰਡ ਖੋਹੇ, ਪੁਤਿਨ ਨੇ ਯੂਕਰੇਨੀ ਸੈਨਿਕਾਂ ਨੂੰ ਕੱਢਣ ਦੇ ਦਿੱਤੇ ਹੁਕਮ

ਯੂਕਰੇਨ ਨੇ ਰੂਸ ਦੇ 1000 ਵਰਗ ਕਿਲੋਮੀਟਰ ਖੇਤਰ ‘ਤੇ ਕੀਤਾ ਕਬਜ਼ਾ: 28 ਪਿੰਡ ਖੋਹੇ, ਪੁਤਿਨ ਨੇ ਯੂਕਰੇਨੀ ਸੈਨਿਕਾਂ ਨੂੰ ਕੱਢਣ ਦੇ ਦਿੱਤੇ ਹੁਕਮ

ਯੂਕਰੇਨ ਨੇ ਰੂਸ ਤੋਂ 1,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਸੀਐਨਐਨ ਮੁਤਾਬਕ ਇੱਕ ਹਫ਼ਤਾ ਪਹਿਲਾਂ ਯੂਕਰੇਨ ਦੇ ਸੈਨਿਕਾਂ ਨੇ ਰੂਸ ਦੇ ਕੁਰਸਕ ਇਲਾਕੇ ਵਿੱਚ ਹਮਲਾ ਕੀਤਾ ਸੀ। ਉਦੋਂ ਤੋਂ ਉਨ੍ਹਾਂ ਨੇ ਇੱਥੋਂ ਦੇ ਕਰੀਬ 28 ਪਿੰਡਾਂ ‘ਤੇ ਕਬਜ਼ਾ ਕਰ ਲਿਆ ਹੈ।

ਟੈਂਕਾਂ ਅਤੇ ਤੋਪਖਾਨੇ ਨਾਲ ਲੈਸ ਲਗਭਗ ਇੱਕ ਹਜ਼ਾਰ ਯੂਕਰੇਨੀ ਸੈਨਿਕ 6 ਅਗਸਤ ਨੂੰ ਕੁਰਸਕ ਵਿੱਚ ਦਾਖਲ ਹੋਏ। ਇਸ ਤੋਂ ਬਾਅਦ ਰੂਸ ਨੇ 8 ਅਗਸਤ ਨੂੰ ਹੀ ਇੱਥੇ ਐਮਰਜੈਂਸੀ ਲਗਾ ਦਿੱਤੀ ਸੀ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਨੂੰ ਯੂਕਰੇਨ ਵੱਲੋਂ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ। ਉਸ ਨੇ ਆਪਣੇ ਰੱਖਿਆ ਅਧਿਕਾਰੀਆਂ ਨੂੰ ਯੂਕਰੇਨੀ ਬਲਾਂ ਨੂੰ ਰੂਸੀ ਖੇਤਰ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ।

ਯੂਕਰੇਨੀ ਫੌਜ ਨੇ ਰੂਸ ਦੇ ਅੰਦਰ 30 ਕਿਲੋਮੀਟਰ ਅੰਦਰ ਦਾਖਲ ਹੋ ਕੇ ਕਈ ਪਿੰਡਾਂ ‘ਤੇ ਕਬਜ਼ਾ ਕਰ ਲਿਆ।
ਰਿਪੋਰਟਾਂ ਮੁਤਾਬਕ ਪੁਤਿਨ ਨੇ ਸੋਮਵਾਰ ਨੂੰ ਕੁਰਸਕ ਦੇ ਸਥਾਨਕ ਨੇਤਾਵਾਂ ਨਾਲ ਬੈਠਕ ਕੀਤੀ। ਇਸ ਦੌਰਾਨ ਕੁਰਸਕ ਦੇ ਮੁਖੀ ਅਲੈਕਸੀ ਸਮਿਰਨੋਵ ਨੇ ਪੁਤਿਨ ਨੂੰ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੀਆਂ ਕਈ ਬਸਤੀਆਂ ‘ਤੇ ਯੂਕਰੇਨੀ ਫੌਜ ਨੇ ਕਬਜ਼ਾ ਕਰ ਲਿਆ ਹੈ। ਯੂਕਰੇਨੀ ਹਮਲੇ ਵਿੱਚ 12 ਰੂਸੀ ਨਾਗਰਿਕ ਵੀ ਮਾਰੇ ਗਏ ਹਨ। 121 ਲੋਕ ਜ਼ਖਮੀ ਹੋਏ ਹਨ।

ਸਮਿਰਨੋਵ ਨੇ ਕਿਹਾ ਕਿ ਯੂਕਰੇਨ ਦੀ ਫੌਜ ਰੂਸ ਵਿੱਚ 30 ਕਿਲੋਮੀਟਰ ਤੱਕ ਘੁਸ ਗਈ ਸੀ। ਮੀਟਿੰਗ ਵਿੱਚ ਸ਼ਾਮਲ ਹੋਏ ਯੂਕਰੇਨ ਦੇ ਫੌਜੀ ਮੁਖੀ ਓਲੇਕਸੈਂਡਰ ਸਿਰਸਕੀ ਨੇ ਪੁਤਿਨ ਨੂੰ ਦੱਸਿਆ ਕਿ ਯੂਕਰੇਨ ਨੇ ਰੂਸੀ ਖੇਤਰ ਦੇ ਲਗਭਗ 386 ਵਰਗ ਮੀਲ (1,000 ਵਰਗ ਕਿਲੋਮੀਟਰ) ਦਾ ਕੰਟਰੋਲ ਲੈ ਲਿਆ ਹੈ।

ਸਮਿਰਨੋਵ ਨੇ ਕਿਹਾ ਕਿ 1.21 ਲੱਖ ਰੂਸੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਸ਼ਿਫਟ ਕੀਤਾ ਗਿਆ ਹੈ। ਬੀ.ਬੀ.ਸੀ. ਮੁਤਾਬਕ ਰੂਸੀ ਅਧਿਕਾਰੀਆਂ ਨੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਵਜੋਂ ਲਗਭਗ 10,000 ਰੁਪਏ ਪ੍ਰਤੀ ਵਿਅਕਤੀ ਦੇਣ ਦਾ ਐਲਾਨ ਕੀਤਾ ਹੈ।

ਕੁਰਸਕ ਦੇ ਨੇੜੇ ਬੇਲਗੋਰੋਡ ਦੇ ਗਵਰਨਰ ਵਿਆਚੇਸਲਾਵ ਗਲਾਡਕੋਵ ਨੇ ਮੰਗਲਵਾਰ ਨੂੰ ਕਿਹਾ ਕਿ 11,000 ਲੋਕਾਂ ਨੂੰ ਯੂਕਰੇਨ ਦੀ ਸਰਹੱਦ ਦੇ ਨੇੜੇ, ਕ੍ਰਾਸਨੋਯਾਰਸਕ ਜ਼ਿਲ੍ਹੇ ਤੋਂ ਬਾਹਰ ਕੱਢਿਆ ਗਿਆ ਹੈ। ਬਾਕੀ ਲੋਕਾਂ ਨੂੰ ਵੀ ਲਿਆ ਜਾ ਰਿਹਾ ਹੈ।

Related Articles

Leave a Reply