ਯੁਗਾਂਡਾ ਦੀ ਓਲੰਪਿਕ ਐਥਲੀਟ ਨੂੰ ਬੁਆਏਫ੍ਰੈਂਡ ਨੇ ਲਾਈ ਅੱਗ, ਬੁਰੀ ਤਰ੍ਹਾਂ ਝੁਲਸੀ।ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ‘ਤੇ ਉਸ ਦੇ ਬੁਆਏਫ੍ਰੈਂਡ ਡਿਕਸਨ ਐਨਡੀਅਮਾ ਨੇ ਕੀਨੀਆ ਦੇ ਟਰਾਂਸ ਨਜ਼ੋਇਆ ਕਾਉਂਟੀ ਵਿੱਚ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ। ਰਿਪੋਰਟ ਮੁਤਾਬਕ ਇਹ ਘਟਨਾ ਉਨ੍ਹਾਂ ਦੇ ਘਰ ਵਿੱਚ ਹੋਏ ਝਗੜੇ ਦੌਰਾਨ ਵਾਪਰੀ, ਜਿਸ ਵਿੱਚ ਚੇਪਟਗਾਏ ਦੇ ਸਰੀਰ ਦਾ 75% ਹਿੱਸਾ ਸੜ ਗਿਆ। Cheptegei ਅਤੇ Ndiema ਦੋਵੇਂ Eldoret ਦੇ Moi ਟੀਚਿੰਗ ਅਤੇ ਰੈਫਰਲ ਹਸਪਤਾਲ ਵਿੱਚ ਵਿਸ਼ੇਸ਼ ਇਲਾਜ ਪ੍ਰਾਪਤ ਕਰ ਰਹੇ ਹਨ। ਦੱਸਦਈਏ ਕਿ ਇਹ ਹਮਲਾ ਕਥਿਤ ਤੌਰ ‘ਤੇ ਜ਼ਮੀਨ ਨੂੰ ਲੈ ਕੇ ਮਤਭੇਦ ਤੋਂ ਪੈਦਾ ਹੋਇਆ ਸੀ ਜੋ ਚੇਪਟਗਾਏ ਨੇ ਖੇਤਰ ਵਿੱਚ ਐਥਲੈਟਿਕ ਸਿਖਲਾਈ ਕੇਂਦਰਾਂ ਦੇ ਨੇੜੇ ਖਰੀਦੀ ਸੀ। ਇਹ ਦੁਖਦਾਈ ਘਟਨਾ ਇਸ ਖੇਤਰ ਵਿੱਚ ਐਥਲੀਟਾਂ ਵਿਰੁੱਧ ਹਿੰਸਾ ਦੇ ਹੋਰ ਤਾਜ਼ਾ ਮਾਮਲਿਆਂ ਤੋਂ ਬਾਅਦ ਸਾਹਮਣੇ ਹੈ, ਜਿਸ ਵਿੱਚ ਯੂਗਾਂਡਾ ਦੇ ਦੌੜਾਕ ਬੈਂਜਾਮਿਨ ਕਿਪਲੈਗੇਟ ਅਤੇ ਕੀਨੀਆ ਵਿੱਚ ਜਨਮੇ ਬਾਹਰੀਨੀ ਅਥਲੀਟ ਡਮਾਰਿਸ ਮਦੀ ਦੀ ਮੌਤ ਸ਼ਾਮਲ ਹੈ।