ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਤਕਾਲੀ ਡੀਐਸਪੀ ਸਿਟੀ ਤਰਨਤਾਰਨ (ਸੇਵਾਮੁਕਤ ਡੀਆਈਜੀ) ਦਿਲਬਾਗ ਸਿੰਘ ਨੂੰ ਸੱਤ ਸਾਲ ਅਤੇ ਪੰਜਾਬ ਪੁਲੀਸ ਦੇ ਤਤਕਾਲੀ ਐਸਐਚਓ ਗੁਰਬਚਨ ਸਿੰਘ (ਸੇਵਾਮੁਕਤ ਡੀਐਸਪੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਨੇ ਵੀਰਵਾਰ ਨੂੰ ਦੋਵਾਂ ਨੂੰ 31 ਸਾਲ ਪੁਰਾਣੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ।
ਇਸ ਮਾਮਲੇ ਦੀ ਸੁਣਵਾਈ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਵਿੱਚ ਹੋਈ। ਦੋਵਾਂ ਨੂੰ ਫਲ ਵਿਕਰੇਤਾ ਗੁਲਸ਼ਨ ਕੁਮਾਰ ਵਾਸੀ ਜੰਡਾਲਾ ਰੋਡ, ਤਰਨਤਾਰਨ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਲ 1997 ਵਿੱਚ ਸੀਬੀਆਈ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 364, 201, 218, 120ਬੀ ਅਤੇ 34 ਤਹਿਤ ਕੇਸ ਦਰਜ ਕੀਤਾ ਸੀ। ਹਾਲਾਂਕਿ ਦੋਵਾਂ ਤੋਂ ਇਲਾਵਾ ਤਤਕਾਲੀ ਏਐਸਆਈ ਅਰਜੁਨ ਸਿੰਘ, ਤਤਕਾਲੀ ਏਐਸਆਈ ਦਵਿੰਦਰ ਸਿੰਘ ਅਤੇ ਤਤਕਾਲੀ ਐਸਆਈ ਬਲਬੀਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਤਿੰਨਾਂ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਹੈ।