BTV BROADCASTING

Watch Live

ਮੋਹਾਲੀ ‘ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼: ਮੁਲਾਜ਼ਮਾਂ ਨੂੰ ਮਿਲ ਰਹੀਆਂ ਸਨ 12 ਤੋਂ 30 ਹਜ਼ਾਰ ਤਨਖਾਹਾਂ

ਮੋਹਾਲੀ ‘ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼: ਮੁਲਾਜ਼ਮਾਂ ਨੂੰ ਮਿਲ ਰਹੀਆਂ ਸਨ 12 ਤੋਂ 30 ਹਜ਼ਾਰ ਤਨਖਾਹਾਂ

ਪਿਛਲੇ ਮੰਗਲਵਾਰ ਨੂੰ ਪੁਲਿਸ ਨੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਸੀ ਅਤੇ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਫਰਜ਼ੀ ਕਾਲ ਸੈਂਟਰ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਕੰਮ ਦੇ ਹਿਸਾਬ ਨਾਲ 12 ਤੋਂ 30 ਹਜ਼ਾਰ ਰੁਪਏ ਤਨਖਾਹ ‘ਤੇ ਰੱਖਿਆ ਜਾਂਦਾ ਸੀ, ਜਦਕਿ ਕਿੰਗਪਿਨ ਖੁਦ ਕਰੋੜਾਂ ਰੁਪਏ ਕਮਾ ਰਿਹਾ ਸੀ। ਪੁਲੀਸ ਸੂਤਰਾਂ ਅਨੁਸਾਰ ਸਿਰਫ਼ ਮੁਹਾਲੀ ਵਿੱਚ ਹੀ ਨਹੀਂ, ਗੁਜਰਾਤ ਵਿੱਚ ਬੈਠੇ ਸਰਗਨਾ ਨੇ ਕਈ ਥਾਵਾਂ ’ਤੇ ਅਜਿਹੇ ਫਰਜ਼ੀ ਕਾਲ ਸੈਂਟਰ ਖੋਲ੍ਹੇ ਹੋਏ ਹਨ। ਮੋਹਾਲੀ ਪੁਲਿਸ ਨੇ ਹੁਣ ਗੁਜਰਾਤ ਪੁਲਿਸ ਨਾਲ ਸੰਪਰਕ ਕੀਤਾ ਹੈ ਅਤੇ ਕਿੰਗਪਿਨ ਨੂੰ ਫੜਨ ਲਈ ਮੋਹਾਲੀ ਤੋਂ ਇੱਕ ਟੀਮ ਵੀ ਭੇਜੀ ਗਈ ਹੈ। ਇਹ ਇੱਕ ਵੱਡਾ ਗਠਜੋੜ ਹੈ ਜੋ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਧੋਖਾ ਦੇ ਰਿਹਾ ਹੈ।

ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਹਰੇਕ ਦਫ਼ਤਰ ਵਿੱਚ 25 ਤੋਂ 30 ਵਿਅਕਤੀਆਂ ਦਾ ਸਟਾਫ਼ ਹੈ। ਇਸ ਦੇ ਨਾਲ ਹੀ ਇਸ ਫਰਜ਼ੀ ਕਾਲ ਸੈਂਟਰ ‘ਚ ਕੰਮ ਕਰਦੇ ਫੜੇ ਗਏ ਨੌਜਵਾਨ ਅਤੇ ਔਰਤਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇੱਥੇ ਹੀ ਟਰੇਨਿੰਗ ਲੈ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਉਪਰੋਕਤ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਕਾਲ ਸੈਂਟਰ ਫਰਜ਼ੀ ਸੀ। ਇਸ ਕਾਲ ਸੈਂਟਰ ਵਿੱਚ ਹਰ ਕਰਮਚਾਰੀ ਦੀ ਪ੍ਰੋਫਾਈਲ ਸੈੱਟ ਕੀਤੀ ਗਈ ਸੀ। ਇੱਥੇ ਕੰਮ ਕਰਦੇ ਇੱਕ ਕਰਮਚਾਰੀ ਨੂੰ (ਕਾਲਿੰਗ ਅਤੇ ਅਟੈਂਡ ਕਰਨ) ਦੀ ਡਿਊਟੀ ਦਿੱਤੀ ਗਈ ਸੀ। ਕੋਈ ਸ਼ਾਹੂਕਾਰ ਵਾਂਗ ਗੱਲਾਂ ਕਰ ਰਿਹਾ ਸੀ, ਕਿਸੇ ਨੂੰ ਬੈਂਕ ਸ਼ਾਖਾ ਦਾ ਅਧਿਕਾਰੀ ਬਣਾ ਕੇ ਈ-ਮੇਲਾਂ ਦਾ ਜਵਾਬ ਦੇਣ ਦੀ ਡਿਊਟੀ ਦੇ ਰਿਹਾ ਸੀ।

ਮੁਲਜ਼ਮ ਅਮਰੀਕਾ ਦੇ ਲੋਕਾਂ ਨੂੰ ਫਰਜ਼ੀ ਕਾਲ ਸੈਂਟਰ ਖੋਲ੍ਹ ਕੇ ਉਨ੍ਹਾਂ ਦੇ ਪੇਪਾਲ ਖਾਤਿਆਂ ‘ਚ ਗੈਰ-ਕਾਨੂੰਨੀ ਲੈਣ-ਦੇਣ ਕਰਨ ਦਾ ਡਰਾਵਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰ ਰਹੇ ਸਨ। ਇਹ ਫਰਜ਼ੀ ਕਾਲ ਸੈਂਟਰ ਪਲਾਟ ਨੰਬਰ ਈ-177 ਕੈਲਾਸ਼ ਟਾਵਰ ਦੀ ਪਹਿਲੀ ਮੰਜ਼ਿਲ ‘ਤੇ ਵੈਬਟੈਪ ਪ੍ਰਾਈਵੇਟ ਲਿਮਟਿਡ ਦੇ ਨਾਂ ‘ਤੇ ਚੱਲ ਰਿਹਾ ਸੀ। ਪੁਲਸ ਨੇ ਇਸ ਫਰਜ਼ੀ ਕਾਲ ਸੈਂਟਰ ਤੋਂ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ 25 ਲੜਕੇ ਅਤੇ 12 ਲੜਕੀਆਂ ਸ਼ਾਮਲ ਹਨ। ਪੁਲਿਸ ਨੂੰ ਇਸ ਫਰਜ਼ੀ ਕਾਲ ਸੈਂਟਰ ਬਾਰੇ ਸੂਚਨਾ ਮਿਲੀ ਸੀ। ਛਾਪੇਮਾਰੀ ਤੋਂ ਬਾਅਦ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮੁਲਜ਼ਮਾਂ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਆਈਪੀਸੀ ਦੀ ਧਾਰਾ 406, 420, 120 ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਫਰਜ਼ੀ ਕਾਲ ਸੈਂਟਰ ਦੇ ਮੁੱਖ ਸਰਗਨਾ ਅਤੇ ਮੈਨੇਜਰ ਕੇਵਿਨ ਪਲੇਟ ਅਤੇ ਪ੍ਰਤੀਕ ਸਮੇਤ ਕੁੱਲ 37 ਲੋਕਾਂ ਨੂੰ ਉਪਰੋਕਤ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ 45 ਲੈਪਟਾਪ, 45 ਹੈੱਡਫੋਨ ਮਾਈਕ, 59 ਮੋਬਾਈਲ ਫੋਨ (23 ਦਫਤਰੀ ਅਤੇ 36 ਨਿੱਜੀ) ਅਤੇ ਦਿੱਲੀ ਨੰਬਰ ਦੀ ਮਰਸਡੀਜ਼ ਕਾਰ ਬਰਾਮਦ ਕੀਤੀ ਹੈ।

Related Articles

Leave a Reply