ਮੋਨਟਰਿਯਾਲ ਦੇ ਇੱਕ ਨੌਜਵਾਨ ਦੀ ਫਲੋਰੀਡਾ ਵਿੱਚ ਬੋਟ ਧ਼ਮਾਕੇ ਕਾਰਨ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਫਲੋਰਿਡਾ ਦੇ ਫੋਰਟ ਲਾਡਰਡੇਲ ਵਿੱਚ ਸੋਮਵਾਰ ਸ਼ਾਮ 6 ਵਜੇ ਦੇ ਨੇੜੇ ਹੋਇਆ, ਅਤੇ ਇਸ ਦੀ ਫੁਟੇਜ ਕੈਮਰੇ ਵਿੱਚ ਰਿਕਾਰਡ ਹੋ ਗਈ। ਫਲੋਰਿਡਾ ਫਿਸ਼ ਅਤੇ ਵਾਈਲਡਲਾਈਫ ਕਨਜ਼ਰਵੇਸ਼ਨ ਕਮਿਸ਼ਨ ਦੀ ਪ੍ਰਤਿਨਿਧੀ ਐਰੀਲ ਕੈਲੇਂਡਰ ਨੇ ਕਿਹਾ ਕਿ ਬੋਟ ਦਾ ਇੰਜਣ ਸਟਾਰਟ ਕਰਨ ਤੋਂ ਬਾਅਦ ਧਮਾਕਾ ਹੋਇਆ ਸੀ, ਜਦੋਂ ਬੋਟ ‘ਤੇ ਸੱਤ ਯਾਤਰੀ ਸਵਾਰ ਸਨ। ਸਬੈਸਟਿਅਨ ਗੋਥੀਏ (41 ਸਾਲ) ਨੂੰ ਕਾਫੀ ਸੱਟਾਂ ਪਹੁੰਚੀਆਂ ਅਤੇ ਉਹ ਮੌਤ ਦਾ ਸ਼ਿਕਾਰ ਹੋ ਗਏ, ਜਦਕਿ ਹੋਰ ਛੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਫਲੋਰਿਡਾ ਫਾਇਰ ਅਤੇ ਰੈਸਕਿਊ ਟੀਮਾਂ ਨੇ ਕਿਹਾ ਕਿ ਤਿੰਨ ਜ਼ਖਮੀ ਲੋਕਾਂ ਦੀ ਹਾਲਤ ਗੰਭੀਰ ਸੀ।
ਫਲੋਰਿਡਾ ਫਾਇਰ ਅਤੇ ਰੈਸਕਿਊ ਟੀਮਾਂ ਅੱਗ ਲੱਗਣ ਦੇ ਕਾਰਨ ਦੀ ਜਾਂਚ ਕਰ ਰਹੀਆਂ ਹਨ, ਅਤੇ ਯੂ.ਐਸ. ਕੋਸਟ ਗਾਰਡ, ਪੁਲਿਸ ਅਤੇ ਹੋਰ ਏਜੰਸੀਜ਼ ਵੀ ਮਦਦ ਕਰ ਰਹੀਆਂ ਹਨ। ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਹੈ ਕਿ ਉਸ ਦੇ ਕਾਂਸੁਲਰ ਅਧਿਕਾਰੀ ਗੋਥੀਏ ਦੇ ਪਰਿਵਾਰ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ।