BTV BROADCASTING

ਮੁੰਬਈ ‘ਚ IAS ਜੋੜੇ ਦੀ 27 ਸਾਲਾ ਧੀ ਨੇ ਖੁਦਕੁਸ਼ੀ ਕਰ ਲਈ

ਮੁੰਬਈ ‘ਚ IAS ਜੋੜੇ ਦੀ 27 ਸਾਲਾ ਧੀ ਨੇ ਖੁਦਕੁਸ਼ੀ ਕਰ ਲਈ

ਮੁੰਬਈ ਵਿੱਚ ਇੱਕ ਆਈਏਐਸ ਜੋੜੇ ਦੀ 27 ਸਾਲਾ ਧੀ ਨੇ ਸੋਮਵਾਰ (3 ਜੂਨ) ਨੂੰ ਖੁਦਕੁਸ਼ੀ ਕਰ ਲਈ। ਲੜਕੀ ਦੀ ਪਛਾਣ ਲਿਪੀ ਰਸਤੋਗੀ ਵਜੋਂ ਹੋਈ ਹੈ। ਉਹ ਮਹਾਰਾਸ਼ਟਰ ਕੇਡਰ ਦੇ ਆਈਏਐਸ ਅਧਿਕਾਰੀ ਵਿਕਾਸ ਰਸਤੋਗੀ ਅਤੇ ਰਾਧਿਕਾ ਰਸਤੋਗੀ ਦੀ ਧੀ ਸੀ। ਵਿਕਾਸ ਰਸਤੋਗੀ ਸਿੱਖਿਆ ਵਿਭਾਗ ਵਿੱਚ ਸਕੱਤਰ ਹਨ। ਰਾਧਿਕਾ ਰਸਤੋਗੀ ਮੁਦਰਾ ਵਿਭਾਗ ਵਿੱਚ ਸਕੱਤਰ ਹੈ।

ਪੁਲਿਸ ਨੇ ਦੱਸਿਆ ਕਿ ਸੋਮਵਾਰ ਤੜਕੇ 4 ਵਜੇ ਲਿਪੀ ਨੇ ਨਰੀਮਨ ਪੁਆਇੰਟ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਜੀਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲਿਪੀ ਡਿਪ੍ਰੈਸ਼ਨ ਵਿੱਚ ਸੀ। ਉਹ ਹਰਿਆਣਾ ਦੇ ਸੋਨੀਪਤ ਵਿੱਚ ਐਲਐਲਬੀ ਦੀ ਪੜ੍ਹਾਈ ਕਰ ਰਹੀ ਸੀ ਅਤੇ ਪੜ੍ਹਾਈ ਵਿੱਚ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਤਣਾਅ ਵਿੱਚ ਸੀ। ਪੁਲਸ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਉਸ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਉਣ ਦੀ ਗੱਲ ਕਹੀ ਹੈ।

Related Articles

Leave a Reply