ਪਾਈਨੀ-ਪਾਈਨਕ੍ਰੀਕ ਬਾਰਡਰ ਏਅਰਪੋਰਟ, ਜੋ ਕਿ ਕਨੇਡਾ ਅਤੇ ਅਮਰੀਕਾ ਦੀ ਸੀਮਾ ‘ਤੇ ਸਥਿਤ ਹੈ, 27 ਦਸੰਬਰ ਨੂੰ ਸਥਾਈ ਤੌਰ ‘ਤੇ ਬੰਦ ਹੋ ਜਾਵੇਗਾ। ਇਹ ਏਅਰਪੋਰਟ ਮੈਨਿਟੋਬਾ ਦੇ ਪਾਈਨੀ ਦੇ ਦੱਖਣ ਵਿੱਚ ਸਥਿਤ ਹੈ, ਜੋ ਕਿ ਵਿੰਨਿਪੇਗ ਤੋਂ 150 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ। ਮਿਨੀਸੋਟਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ (MnDOT) ਦੇ ਅਨੁਸਾਰ, ਇਸ ਏਅਰਪੋਰਟ ਦੀ ਵਰਤੋਂ ਬਹੁਤ ਘੱਟ ਹੋ ਰਹੀ ਸੀ ਅਤੇ ਇਸਨੂੰ ਸੰਭਾਲਣ ਵਿੱਚ ਵੱਡਾ ਖਰਚਾ ਆ ਰਿਹਾ ਸੀ, ਜਿਸ ਵਿੱਚ ਇਸਦੇ ਰਨਵੇ, ਏਪਰਨ ਅਤੇ ਟਰਮੀਨਲ ਦੇ ਖਰਚੇ ਸ਼ਾਮਲ ਸਨ।
ਇਹ ਜੁਲਾਈ 1953 ਵਿੱਚ ਅਮਰੀਕਾ ਦੇ ਪਾਸੇ ਖੁਲਿਆ ਸੀ, ਜਿਸਦਾ ਮਕਸਦ ਹਵਾਈ ਯਾਤਰਾ ਨੂੰ ਤੇਜ਼ ਅਤੇ ਯਾਤਰੀਆਂ ਲਈ ਕਸਟਮਜ਼ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣਾ ਸੀ। ਇਸਦਾ ਰਨਵੇ ਕਨੇਡਾ ਦੀ ਸੀਮਾ ‘ਤੇ ਖਤਮ ਹੁੰਦਾ ਹੈ।
MnDOT ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਏਅਰਪੋਰਟ ਚਲਾਉਣ ਲਈ ਜ਼ਰੂਰੀ ਇੰਟਰਨੈਸ਼ਨਲ ਐਗਰੀਮੈਂਟ 26 ਦਸੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਇਸਨੂੰ ਵਧਾਇਆ ਨਹੀਂ ਜਾਵੇਗਾ।