BTV BROADCASTING

Watch Live

ਮਿਜ਼ੋਰਮ ‘ਚ ਜ਼ਮੀਨ ਖਿਸਕਣ ਕਾਰਨ 13 ਲੋਕਾਂ ਦੀ ਮੌਤ, 16 ਲਾਪਤਾ

ਮਿਜ਼ੋਰਮ ‘ਚ ਜ਼ਮੀਨ ਖਿਸਕਣ ਕਾਰਨ 13 ਲੋਕਾਂ ਦੀ ਮੌਤ, 16 ਲਾਪਤਾ

ਪੱਛਮੀ ਬੰਗਾਲ ‘ਚ ਐਤਵਾਰ (26 ਮਈ) ਨੂੰ ਆਏ ਰਾਮਲ ਤੂਫਾਨ ਦਾ ਅਸਰ ਹੁਣ ਉੱਤਰ-ਪੂਰਬ ‘ਚ ਦਿਖਾਈ ਦੇ ਰਿਹਾ ਹੈ। ਮਿਜ਼ੋਰਮ ‘ਚ ਤੂਫਾਨ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੰਗਲਵਾਰ ਸਵੇਰੇ 6 ਵਜੇ ਆਈਜ਼ੌਲ ‘ਚ ਇਕ ਪੱਥਰ ਦੀ ਖੱਡ ਢਹਿ ਗਈ। ਇਸ ‘ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲਾਪਤਾ ਹਨ।

ਮਿਜ਼ੋਰਮ ਦੇ ਡੀਜੀਪੀ ਅਨਿਲ ਸ਼ੁਕਲਾ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸੱਤ ਸਥਾਨਕ ਲੋਕਾਂ ਦੇ ਹਨ, ਜਦੋਂ ਕਿ ਤਿੰਨ ਦੂਜੇ ਰਾਜਾਂ ਦੇ ਹਨ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹੈ ਪਰ ਭਾਰੀ ਮੀਂਹ ਕਾਰਨ ਇਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜ ਆਸਾਮ ਵਿੱਚ ਵੀ ਅੱਜ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਮੋਰੀਗਾਂਵ ਜ਼ਿਲ੍ਹੇ ਵਿੱਚ ਇੱਕ ਆਟੋ ਰਿਕਸ਼ਾ ਉੱਤੇ ਦਰੱਖਤ ਡਿੱਗਣ ਕਾਰਨ ਇੱਕ ਕਾਲਜ ਵਿਦਿਆਰਥੀ ਦੀ ਮੌਤ ਹੋ ਗਈ। ਚਾਰ ਲੋਕ ਜ਼ਖਮੀ ਹੋ ਗਏ। ਸੋਨਿਤਪੁਰ ਜ਼ਿਲੇ ‘ਚ ਸਕੂਲ ਬੱਸ ‘ਤੇ ਦਰੱਖਤ ਡਿੱਗਣ ਕਾਰਨ 12 ਬੱਚੇ ਜ਼ਖਮੀ ਹੋ ਗਏ।

Related Articles

Leave a Reply