4 ਫਰਵਰੀ 2024: ਮਾਲਦੀਵ ਨੇ ਭਾਰਤੀ ਤੱਟ ਰੱਖਿਅਕਾਂ ‘ਤੇ ਦੋਸ਼ ਲਗਾਇਆ ਹੈ ਕਿ ਉਹ ਬਿਨਾਂ ਇਜਾਜ਼ਤ ਉਸ ਦੇ ਤਿੰਨ ਮੱਛੀ ਫੜਨ ਵਾਲੇ ਜਹਾਜ਼ਾਂ ‘ਤੇ ਆ ਰਿਹਾ ਸੀ। ਇਹ ਜਹਾਜ਼ ਮਾਲਦੀਵ ਦੇ ਐਕਸਕਲੂਸਿਵ ਇਕਨਾਮਿਕ ਜ਼ੋਨ ‘ਚ ਚੱਲ ਰਹੇ ਸਨ। ਤੱਟ ਰੱਖਿਅਕਾਂ ਨੇ ਜਹਾਜ਼ਾਂ ਦੀ ਤਲਾਸ਼ੀ ਲਈ। ਮੁਈਜ਼ੂ ਸਰਕਾਰ ਨੇ ਇਸ ਘਟਨਾ ‘ਤੇ ਭਾਰਤ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਭਾਰਤ ਨੇ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਮਾਲਦੀਵ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 31 ਜਨਵਰੀ ਨੂੰ ਭਾਰਤੀ ਫੌਜ ਨੇ ਬਿਨਾਂ ਇਜਾਜ਼ਤ ਉਨ੍ਹਾਂ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਚੱਲ ਰਹੇ ਜਹਾਜ਼ਾਂ ਨੂੰ ਰੋਕਿਆ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ।