BTV BROADCASTING

ਮਾਨਸਿਕ-ਸਿਹਤ ਸੰਕਟ ਬਾਰੇ ਫਸਟ ਨੇਸ਼ਨਜ਼ ਲੀਡਰਾਂ ਨੇ ਓਟਵਾ ‘ਚ ਕੀਤੀ ਐਮਰਜੈਂਸੀ ਮੀਟਿੰਗ

ਮਾਨਸਿਕ-ਸਿਹਤ ਸੰਕਟ ਬਾਰੇ ਫਸਟ ਨੇਸ਼ਨਜ਼ ਲੀਡਰਾਂ ਨੇ ਓਟਵਾ ‘ਚ ਕੀਤੀ ਐਮਰਜੈਂਸੀ ਮੀਟਿੰਗ

26ਜਨਵਰੀ 2024: ਫਸਟ ਨੇਸ਼ਨਜ਼ ਦੇ ਆਗੂਆਂ ਨੇ mental-health crisis ਬਾਰੇ ਵਿਚਾਰ ਵਟਾਂਦਰੇ ਕਰਨ ਲਈ ਓਟਵਾ ਵਿੱਚ ਇੱਕ ਐਮਰਜੈਂਸੀ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰੀ ਸਹਾਇਤਾ ਤੋਂ ਬਿਨਾਂ ਇਹ ਹਾਲਾਤਾ ਹੋਰ ਵੀ ਬਦਤਰ ਹੋ ਸਕਦੇ ਹਨ। ਨਿਸ਼ਨਾਵਬ ਆਸਕੀ ਨੇਸ਼ਨ ਦਾ ਕਹਿਣਾ ਹੈ ਕਿ ਉੱਤਰੀ ਓਨਟੈਰੀਓ ਫਸਟ ਨੇਸ਼ਨਜ਼ ਵਿੱਚ ਖੁਦਕੁਸ਼ੀਆਂ ਅਤੇ ਆਤਮ ਹੱਤਿਆ ਦੀਆਂ ਕੋਸ਼ਿਸ਼ਾਂ ਦਾ ਇੱਕ ਚਿੰਤਾਜਨਕ ਵਾਧਾ ਹੋਇਆ ਹੈ ਜਿਸਦੀ ਉਹ ਪ੍ਰਤੀਨਿਧਤਾ ਕਰਦਾ ਹੈ। ਇਸ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਚੀਗੋ ਲੇਕ ਫਸਟ ਨੇਸ਼ਨ ਦੇ ਇੱਕ 12 ਸਾਲ ਦੇ ਬੱਚੇ ਅਤੇ ਡੀਅਰ ਲੇਕ ਫਸਟ ਨੇਸ਼ਨ ਵਿੱਚ ਇੱਕ 20 ਸਾਲ ਦੇ ਬੱਚੇ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਸ਼ਾਮਲ ਹਨ। ਸਮੂਹ ਇੰਡੀਜੀਨੀਅਸ ਨੌਜਵਾਨਾਂ ਦੀਆਂ ਹਾਲ ਹੀ ਵਿੱਚ ਹੋਈਆਂ ਅਣਪਛਾਤੀਆਂ ਮੌਤਾਂ ਅਤੇ ਉਹਨਾਂ ਦੀ ਜਾਂਚ ਕਿਵੇਂ ਕੀਤੀ ਜਾ ਰਹੀ ਹੈ, ਬਾਰੇ ਵੀ ਚਿੰਤਾਵਾਂ ਜ਼ਾਹਰ ਕਰ ਰਿਹਾ ਹੈ। ਗ੍ਰੈਂਡ ਚੀਫ ਐਲਵਿਨ ਫਿਡਲਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰਥਕ ਸਮੂਹਿਕ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹੋਰ ਜਾਨਾਂ ਬੇਲੋੜੇ ਤੌਰ ‘ਤੇ ਖਤਮ ਹੋ ਜਾਣਗੀਆਂ।

Related Articles

Leave a Reply