BTV BROADCASTING

ਮਹੀਨਾ ਭਰ ਚੱਲੇ ਲੈਥਬ੍ਰਿਜ ਪੁਲਿਸ ਪ੍ਰੋਜੈਕਟ ਤਹਿਤ ਹੋਈਆਂ 26 ਗ੍ਰਿਫਤਾਰੀਆਂ, 63 ਦੋਸ਼ ਕੀਤੇ ਗਏ ਦਰਜ, ਨਸ਼ੀਲੇ ਪਦਾਰਥ ਜ਼ਬਤ

ਮਹੀਨਾ ਭਰ ਚੱਲੇ ਲੈਥਬ੍ਰਿਜ ਪੁਲਿਸ ਪ੍ਰੋਜੈਕਟ ਤਹਿਤ ਹੋਈਆਂ 26 ਗ੍ਰਿਫਤਾਰੀਆਂ, 63 ਦੋਸ਼ ਕੀਤੇ ਗਏ ਦਰਜ, ਨਸ਼ੀਲੇ ਪਦਾਰਥ ਜ਼ਬਤ

ਲੈਥਬ੍ਰਿਜ ਪੁਲਿਸ ਦੁਆਰਾ ਸ਼ੁਰੂ ਕੀਤੇ ਇੱਕ ਮਹੀਨੇ ਲੰਬੇ ਪ੍ਰੋਜੈਕਟ ਦੇ ਨਤੀਜੇ ਵਜੋਂ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ 63 ਅਪਰਾਧਿਕ ਦੋਸ਼ ਦਾਇਰ ਕੀਤੇ ਗਏ ਹਨ ਅਤੇ $9 ਲੱਖ 55000 ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ ਹਨ।ਪੁਲਿਸ ਨੇ ਦੱਸਿਆ ਕਿ ਇਹ ਪ੍ਰੋਜੈਕਟ ਇੱਕ ਸ਼ਹਿਰ-ਵਿਆਪੀ ਯਤਨ ਸੀ ਜਿਸ ਨੇ ਸਮਾਜ ਵਿੱਚ ਨਸ਼ਿਆਂ ਦੀ ਵੰਡ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸਟ੍ਰੀਟ ਲੈਵਲ ਦੇ ਨਸ਼ਾ ਤਸਕਰਾਂ ਨੂੰ ਅਪਰਾਧ ਅਤੇ ਵਿਗਾੜ ਕਰਨ ਦੇ ਨਤੀਜੇ ਵਜੋਂ ਟਾਰਗੇਟ ਕੀਤਾ ਗਿਆ ਸੀ। ਇਹ ਆਪ੍ਰੇਸ਼ਨ, ਜੋ ਅਕਤੂਬਰ ਦੇ ਅੱਧ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸਮਾਪਤ ਹੋਇਆ ਸੀ, ਵਿੱਚ ਅਲਬਰਟਾ ਸ਼ੈਰਿਫਸ ਅਤੇ ਲੇਥਬ੍ਰਿਜ ਪੁਲਿਸ ਯੂਨਿਟਸ ਦੇ ਨਾਲ ਕ੍ਰਾਈਮ ਸਪਰੈਸ਼ਨ ਟੀਮ, ਪ੍ਰਾਪਰਟੀ ਕ੍ਰਾਈਮਸ ਯੂਨਿਟ ਅਤੇ ਫੀਲਡ ਓਪਰੇਸ਼ਨ ਡਿਵੀਜ਼ਨ ਸਮੇਤ ਥੋੜ੍ਹੇ ਸਮੇਂ ਦੀਆਂ ਜਾਂਚਾਂ ਅਤੇ ਸਹਿਯੋਗ ਦੀ ਇੱਕ ਲੜੀ ਸ਼ਾਮਲ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ 9 ਵੱਖਰੇ ਸਰਚ ਵਾਰੰਟ, 8 ਗ੍ਰਿਫਤਾਰੀ ਵਾਰੰਟ, 6 ਵਾਹਨ ਜ਼ਬਤ ਕੀਤੇ ਅਤੇ $22,000 ਤੋਂ ਵੱਧ ਦੀ ਕ੍ਰਾਈਮ ਨਾਲ ਇਕੱਠੀ ਕੀਤੀ ਹੋਈ ਨਕਦੀ ਦੇ ਖਿਲਾਫ ਵੀ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਡਾਊਨਟਾਊਨ ਵਿੱਚ ਇੱਕ ਚੱਲ ਰਹੇ ਇਨਫੋਰਸਮੈਂਟ ਪ੍ਰੋਜੈਕਟ ਦਾ ਵੀ ਸੰਚਾਲਨ ਕਰ ਰਹੀ ਹੈ ਜੋ ਹਾਈ- ਫ੍ਰੀਕੁਏਂਸੀ ਵਾਲੇ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਹਾਈ-ਕ੍ਰਾਈਮਸ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਹਨ।

Related Articles

Leave a Reply