ਪੱਛਮੀ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ‘ਆਂਗਣਵਾੜੀ’ ਜਾਂ ਸਰਕਾਰੀ ਨਰਸਰੀ ਸਕੂਲ ‘ਚ ਬੱਚਿਆਂ ਲਈ ਮਿਡ-ਡੇ-ਮੀਲ ਦੇ ਪੈਕੇਟ ‘ਚ ਕਥਿਤ ਤੌਰ ‘ਤੇ ਇਕ ਛੋਟਾ ਜਿਹਾ ਮਰਿਆ ਹੋਇਆ ਸੱਪ ਮਿਲਿਆ। ਸੂਬਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਉਪ ਪ੍ਰਧਾਨ ਆਨੰਦੀ ਭੋਸਲੇ ਨੇ ਦੱਸਿਆ ਕਿ ਇਹ ਮਾਮਲਾ ਇਕ ਬੱਚੇ ਦੇ ਮਾਪਿਆਂ ਨੇ ਸੋਮਵਾਰ ਨੂੰ ਦੱਸਿਆ। ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਇਸ ਨੂੰ ਗੰਭੀਰ ਘਟਨਾ ਦੱਸਦੇ ਹੋਏ ਕਾਂਗਰਸ ਨੇਤਾ ਅਤੇ ਪਲਸ-ਕਾਡੇਗਾਂਵ ਦੇ ਵਿਧਾਇਕ ਵਿਸ਼ਵਜੀਤ ਕਦਮ ਨੇ ਚੱਲ ਰਹੇ ਮਾਨਸੂਨ ਸੈਸ਼ਨ ‘ਚ ਰਾਜ ਵਿਧਾਨ ਸਭਾ ‘ਚ ਇਹ ਮੁੱਦਾ ਉਠਾਇਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।