ਖਰੜ, 27 ਜੂਨ 2024 :-ਸੰਨੀ ਇਨਕਲੇਵ ਦੀ ਮਾਰਕੀਟ ਦੇ ਸ਼ੋਰੂਮ ਵਿਚ ਚਲ ਰਹੇ ਸਪਾ ਸੈਂਟਰ ਦੀ ਆੜ ਵਿੱਚ ਸੈਕਸ ਰੈਕਿਟ ਦਾ ਪਰਦਾਫਾਸ਼ ਹੋਇਆ ਹੈ| ਸਪਾ ਸੈਂਟਰ ਚਲਾ ਰਿਹਾ ਮਾਲਕ ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੂੰ ਚਮਕਾ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਆ ਐਡਵੋਕੇਟ ਪਿਊਸ਼ ਗੋਇਲ ਨੇ ਦੱਸਿਆ ਕਿ ਸੰਨੀ ਇਨਕਲੇਵ ਖਰੜ ਦੀ ਮਾਰਕੀਟ ਵਿਚ ਸ਼ੋ ਰੂਮ ਦੀ ਪਹਿਲੀ ਮੰਜਿਲ ਤੇ ਆਪਣਾ ਦਫਤਰ ਬਣਾਇਆ ਹੋਇਆ ਹੈ ਤੇ ਉਹ ਅੱਠ ਐਡਵੋਕੇਟ ਆਪਣਾ ਕੰਮ ਕਰ ਰਹੇ ਹਨ।
ਉ੍ਹੁਨਾਂ ਦੇ ਦਫਤਰ ਦੀ ਉਪਰਲੀ ਮੰਜਿਲ ਤੇ ਸਪਾ ਸੈਂਟਰ ਚੱਲ ਰਿਹਾ ਹੈ। ਪਿਛਲੇ ਕਈ ਸਮੇਂ ਤੋਂ ਸਪਾ ਸੈਂਟਰ ਕਾਰਨ ਬਹੁਤ ਤੰਗ ਪ੍ਰੇਸਾਨ ਹਨ ਕਿ ਰੋਜਾਨਾ 100 ਬੰਦਾ ਉਪਰ ਚੜ੍ਹਦਾ ਅਤੇ ਉਤਰਦਾ ਅਤੇ ਕਈ ਵਾਰ ਉਨ੍ਹਾਂ ਦੇ ਦਫਤਰ ਵਿਚ ਵੜ੍ਹ ਕੇ ਲੋਕੀ ਪੁੱਛਦੇ ਹਨ ਕਿ ਇਹ ਸਪਾ ਸੈਂਟਰ ਹੈ। ਉਨ੍ਹਾਂ ਅੱਜ ਟਰੈਪ ਲਗਾ ਕੇ ਅਤੇ ਸਪਾ ਸੈਂਟਰ ਦੀਆਂ ਗਤੀ ਵਿਧੀਆਂ ਤੋਂ ਤੰਗ ਆ ਕੇ ਆਪਣਾ ਇੱਕ ਬੰਦਾ ਸਪਾ ਸੈਂਟਰ ਵਿਚ ਭੇਜਿਆ ਜਿਥੇ ਇੱਕ ਲੜਕੀ ਵਲੋ ਉਸਨੂੰ ਸੈਕਸ ਸਮੇਤ ਮਸਾਜ਼ ਬਾਰੇ ਬਰਾਊਸ਼ਰ ਦਿਖਾ ਕੇ ਸਾਰੀ ਜਾਣਕਾਰੀ ਦਿੱਤੀ ਜਿਸ ਸਬੰਧੀ ਉਨ੍ਹਾਂ ਪਾਸ ਵੀਡਿਓ ਆਦਿ ਮੌਜੂਦ ਹੈ|
ਉਨ੍ਹਾਂ ਪੁਲਿਸ ਕੰਟਰੋਲ ਰੂਪ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਕਰਮਚਾਰੀ ਮੌਕੇ ਤੇ ਆਏ ਤਾਂ ਉਨ੍ਹਾਂ ਕਿਹਾ ਕਿ ਇਹ ਖੇਤਰ ਥਾਣਾ ਸਦਰ ਖਰੜ ਦਾ ਏਰੀਆ ਪੈਦਾ ਹੈ ਅਤੇ ਉਹ ਸਾਨੂੰ ਥਾਣਾ ਮੁਨਸ਼ੀ ਦਾ ਨੰਬਰ ਦੇ ਕੇ ਚਲੇ ਗਏ। ਥਾਣਾ ਸਦਰ ਖਰੜ ਤੋਂ ਏ.ਐਸ.ਆਈ. ਕੁਲਵਿੰਦਰ ਸਿੰਘ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਮੌਕੇ ਤੇ ਪੁਹੁੰਚੇ। ਉਨ੍ਹਾਂ ਬਾਅਦ ਵਿਚ ਦਸਿਆ ਕਿ ਸਪਾ ਸੈਂਟਰ ਵਿਚ ਪੁੱਛਗਿੱਛ ਕਰਨ ਉਪਰੰਤ ਚਾਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਸਬੰਧੀ ਉਨ੍ਹਾ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਪੁਲਿਸ ਵਲੋਂ ਇਸ ਸਬੰਧ ਵਿਚ ਸਿਕਾਇਤ ਕਰਤਾ ਦੇ ਬਿਆਨ ਕਲਮਬੰਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਿਹਾ ਮਾਲਕ ਮੌਕੇ ਤੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਹੇ ਮਾਲਕ ਕੈਲਾਸ਼ ਨੇ ਦਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਲਾਇਸੰਸ ਲਿਆ ਹੋਇਆ ਹੈ ਅਤੇ ਕੋਈ ਗਲਤ ਕੰਮ ਨਹੀਂ ਕੀਤਾ।ਸਪਾ ਸੈਂਟਰ ਵਿਚ ਕੋਈ ਵੀ ਮਸਾਜ਼ ਕਰਵਾ ਸਕਦਾ ਹੈ।ਉਨ੍ਹਾਂ ਤੇ ਪਿਊਸ ਗੋਇਲ ਵਲੋਂ ਲਗਾਏ ਕਥਿਤ ਦੋਸ਼ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਉਨ੍ਹਾਂ ਨੂੰ ਫੋਨ ਆਇਆ ਤਾਂ ਉਨਾਂ ਕਿਹਾ ਕਿ ਉਹ ਆ ਕੇ ਗੱਲ ਕਰਦੇ ਹਨ।