ਅੰਮ੍ਰਿਤਸਰ: ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਹੋਟਲ ਪੰਨੂ ਇੰਟਰਨੈਸ਼ਨਲ ਕੋਰਟ ਰੋਡ ਵਿੱਚ ਚੱਲ ਰਹੇ ਦੇਹ ਵਪਾਰ ਦੇ ਡੇਰੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਮੌਕੇ ਤੋਂ ਔਰਤਾਂ ਸਮੇਤ 8 ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ ਗੌਰਵ ਕੁਮਾਰ, ਵਿਦਯੁਤ ਚੋਪੜਾ, ਗੁਰਦੇਵ ਚੋਪੜਾ, ਨੇਹਾ, ਕਮਲਜੀਤ ਕੌਰ ਤੋਂ ਇਲਾਵਾ ਆਈਸ, ਪਾਲ ਅਤੇ ਪੰਮੀ ਵਾਸੀ ਥਾਈਲੈਂਡ ਸ਼ਾਮਲ ਹਨ। ਪੁਲੀਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਇਮੋਰਲ ਟਰੈਫਿਕ ਪ੍ਰੀਵੈਨਸ਼ਨ ਐਂਡ ਫੌਰਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਦਾਲਤ ਦੀਆਂ ਹਦਾਇਤਾਂ ’ਤੇ ਸਾਰੇ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।
ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਦਾ ਕਹਿਣਾ ਹੈ ਕਿ ਕੋਰਟ ਰੋਡ ‘ਤੇ ਸਥਿਤ ਪੰਨੂੰ ਇੰਟਰਨੈਸ਼ਨਲ ਹੋਟਲ ‘ਚ ਨਾਜਾਇਜ਼ ਧੰਦਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ‘ਤੇ ਛਾਪੇਮਾਰੀ ਕਰਕੇ ਪਰਦਾਫਾਸ਼ ਕੀਤਾ ਗਿਆ।