BTV BROADCASTING

ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ,ਮੁੰਬਈ ਪੁਲਿਸ ਦਾ ਪਹਿਲਾ ਬਿਆਨ

ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ,ਮੁੰਬਈ ਪੁਲਿਸ ਦਾ ਪਹਿਲਾ ਬਿਆਨ

ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਮੌਤ ਇਸ ਸਮੇਂ ਮਨੋਰੰਜਨ ਜਗਤ ਦੀ ਸਭ ਤੋਂ ਵੱਡੀ ਖਬਰ ਬਣ ਕੇ ਸਾਹਮਣੇ ਆਈ ਹੈ। ਉਨ੍ਹਾਂ ਦੇ ਪਿਤਾ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਗੱਲ ਉੱਭਰ ਕੇ ਆਈ। ਘਟਨਾ ਬੁੱਧਵਾਰ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁੰਬਈ ਪੁਲਿਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਕਿ ਕੀ ਅਨਿਲ ਅਰੋੜਾ ਦੀ ਮੌਤ ਦੁਰਘਟਨਾ ਸੀ ਜਾਂ ਅਸਲ ਵਿਚ ਖੁਦਕੁਸ਼ੀ ਸੀ।

ਛੇਵੀਂ ਮੰਜ਼ਿਲ ‘ਤੇ ਰਹਿੰਦੇ ਸਨ ਮਲਾਇਕਾ ਦੇ ਪਿਤਾਰਾਜ ਤਿਲਕ ਰੋਸ਼ਨ, ਮੁੰਬਈ ਪੁਲਿਸ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, “ਅਨਿਲ ਮਹਿਤਾ (ਅਰੋੜਾ) ਦੀ ਲਾਸ਼ ਮਿਲੀ ਹੈ। ਉਹ ਛੇਵੀਂ ਮੰਜ਼ਿਲ ‘ਤੇ ਰਹਿੰਦੇ ਸਨ। ਅਸੀਂ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ, ਸਾਡੀ ਟੀਮ ਇੱਥੇ ਮੌਜੂਦ ਹੈ। ਅਸੀਂ ਸਾਰੇ ਐਂਗਲ ਤੋਂ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ। ਸਾਡੀ ਟੀਮ ਅਤੇ ਫੋਰੈਂਸਿਕ ਟੀਮ ਇੱਥੇ ਮੌਜੂਦ ਹੈ…ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਸੀਂ ਸਾਰੇ ਵੇਰਵਿਆਂ ‘ਤੇ ਕੰਮ ਕਰ ਰਹੇ ਹਾਂ…ਪਹਿਲੀ ਨਜ਼ਰ ‘ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਅਸੀਂ ਅਗਲੇਰੀ ਜਾਂਚ ਕਰ ਰਹੇ ਹਾਂ।

Related Articles

Leave a Reply