ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਵਲੋਂ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਮ੍ਰਿਤਕ ਔਰਤ ਦੀ ਜਾਇਦਾਦ ਮੰਗਾਈ ਗਈ ਹੈ ਤਾਂ ਜੋ ਉਸ ਨਾਲ ਜੋ ਉਸ ਔਰਤ ਨੇ ਧੋਖਾਧੜੀ ਕੀਤੀ ਸੀ ਉਸ ਦਾ ਭੁਗਤਾਨ ਕੀਤਾ ਜਾ ਸਕੇ। ਦਰਅਸਲ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਲੋਂ ਇਸ ਮ੍ਰਿਤਕ ਔਰਤ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸਨੇ ਆਪਣੇ ਕੰਮ ਦੇ ਸਮੇਂ ਆਪਣੀ ਤਨਖਾਹ ਚ ਵਾਧੇ ਦੀ ਧੋਖਾਧੜੀ ਕੀਤੀ ਜਿਸ ਕਰਕੇ ਬੀ.ਸੀ ਯੂਨੀਵਰਸਿਟੀ ਨੇ ਹੁਣ ਉਸ ਮ੍ਰਿਤਕ ਔਰਤ ਦੀ ਜਾਇਦਾਦ ਤੋਂ ਛੇ ਲੱਖ ਪੰਜਾ ਹਜ਼ਾਰ ਡਾਲਰ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਬੀ.ਸੀ. ਸੁਪਰੀਮ ਕੋਰਟ ਦੇ ਫੈਸਲੇ ਨੇ ਇਸ ਹਫਤੇ ਪ੍ਰਕਾਸ਼ਿਤ ਕੀਤੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜੋ 1997 ਅਤੇ 2011 ਦੇ ਵਿਚਕਾਰ ਵਾਪਰੀਆਂ, ਜਦੋਂ ਮ੍ਰਿਤਕ ਔਰਤ ਜਿਸ ਦਾ ਨਾਂ ਵਾਂਡਾ ਬਾਰਬਰਾ ਮੋਸ਼ਾਪੈਨ ਹੈ, ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਅਤੇ ਵੈਨਕੂਵਰ ਕੋਸਟਲ ਹੈਲਥ ਅਥਾਰਟੀ ਦੋਵਾਂ ਲਈ ਪ੍ਰਸ਼ਾਸਕ ਵਜੋਂ ਕੰਮ ਕੀਤਾ ਸੀ।
ਜਸਟਿਸ ਮੈਥਿਊ ਟੇਲਰ ਦੇ ਫੈਸਲੇ ਵਿੱਚ ਕਿਹਾ ਗਿਆ ਹੈ, “ਉਸ ਦੋਹਰੀ ਭੂਮਿਕਾ ਵਿੱਚ, ਮਿਸ ਮੌਸ਼ਾਪੈਨ ਕੋਲ ਓਬਸਟੇਟ੍ਰਿਕ ਅਤੇ ਗਾਇਨੀਕੋਲੋਜੀ ਵਿਭਾਗ ਵਿੱਚ ਮਹੱਤਵਪੂਰਨ ਪ੍ਰਸ਼ਾਸਕੀ ਖੁਦਮੁਖਤਿਆਰੀ ਸੀ ਅਤੇ ਡਾਕਟਰਾਂ ਦੇ ਵਿੱਤੀ ਮਾਮਲਿਆਂ ਦਾ ਮਹੱਤਵਪੂਰਨ ਨਿਯੰਤਰਣ, ਨਿਗਰਾਨੀ ਅਤੇ ਪ੍ਰਬੰਧਨ ਜੋ UBC ਅਤੇ VCHA ਦੋਵਾਂ ਲਈ ਕੰਮ ਕਰਦੇ ਸਨ ਉਹ ਵੀ ਸੀ। ਪਰ 2011 ਵਿੱਚ, ਇੱਕ ਨਵਾਂ ਵਿਭਾਗ ਮੁਖੀ “ਮਿਸ ਮੌਸ਼ਾਪੈਨ ਦੇ ਕੁਝ ਵਿਵਹਾਰ ਬਾਰੇ ਸ਼ੱਕੀ ਹੋ ਗਿਆ,” ਅਤੇ ਉਸਨੇ 1997 ਤੋਂ ਪਹਿਲਾਂ ਦੀਆਂ ਉਸਦੀਆਂ ਗਤੀਵਿਧੀਆਂ ਦਾ ਆਡਿਟ ਕਰਨ ਦਾ ਆਦੇਸ਼ ਦਿੱਤਾ। ਆਡਿਟ ਵਿੱਚ ਇਹ ਨਿਸ਼ਚਤ ਹੋਇਆ, ਕਿ ਮੌਸ਼ਾਪੈਨ, ਕਈ ਧੋਖਾਧੜੀ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ ਜਿਸ ਵਿੱਚ ਪੈਸੇ ਦੀ ਚੋਰੀ ਵੀ ਸ਼ਾਮਲ ਸੀ। ਇਸ ਰਿਪੋਰਟ ਵਿੱਚ ਇਹ ਵੀ ਸਿੱਟਾ ਕੱਢਿਆ ਗਿਆ ਹੈ ਕਿ ਮੌਸ਼ਾਪੈਨ ਬਿਨਾਂ ਅਧਿਕਾਰ ਦੇ, ਫੁੱਲ-ਟਾਈਮ ਤਨਖਾਹ ਦਾ 180 ਫੀਸਦੀ ਪ੍ਰਾਪਤ ਕਰਕੇ ਤਨਖਾਹ ਦੀ ਚੋਰੀ ਵਿੱਚ ਸ਼ਾਮਲ ਹੈ।
ਜਸਟਿਸ ਟੇਲਰ ਦੇ ਫੈਸਲੇ ਨੇ ਦੱਸਿਆ ਕਿ ਮੌਸ਼ਾਪੈਨ ਨੂੰ UBC ਤੋਂ ਫੁੱਲ-ਟਾਈਮ ਤਨਖ਼ਾਹ ਦਾ 100 ਫੀਸਦੀ ਅਤੇ VCHA ਤੋਂ 80 ਫੀਸਦੀ ਤਨਖਾਹ ਪ੍ਰਾਪਤ ਹੋਈ। ਹਾਲਾਂਕਿ, ਆਪਣੀ ਸਾਂਝੀ ਭੂਮਿਕਾ ਵਿੱਚ, ਉਹ UBC ਤੋਂ ਫੁੱਲ-ਟਾਈਮ ਤਨਖਾਹ ਦਾ ਸਿਰਫ 20 ਫੀਸਦੀ ਪ੍ਰਾਪਤ ਕਰਨ ਦੀ ਹੱਕਦਾਰ ਸੀ। ਸੁਣਵਾਈ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਮੌਸ਼ਾਪੈਨ “ਕਈ ਸਾਲਾਂ ਤੱਕ ਆਪਣੇ ਆਪ ਨੂੰ ਅਣਅਧਿਕਾਰਤ ਤਨਖਾਹ ਵਿੱਚ ਵਾਧਾ ਕਰਨ ਲਈ ਆਪਣੇ ਸੁਪਰਵਾਈਜ਼ਰਾਂ ਦੇ ਦਸਤਖਤਾਂ ਨੂੰ ਫੌਰਜ ਕਰਦੀ ਸੀ। ਜੱਜ ਦੇ ਫੈਸਲੇ ਵਿੱਚ ਮੌਸ਼ਾਪੈਨ ਦੇ ਸੁਪਰਵਾਈਜ਼ਰਾਂ ਵਿੱਚੋਂ ਇੱਕ ਦੇ ਬਿਆਨ ਸ਼ਾਮਲ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਮੌਸ਼ਾਪੈਨ ਨੂੰ ਕਦੇ ਵੀ ਫੁੱਲ-ਟਾਈਮ ਨੌਕਰੀ ਤੋਂ ਵੱਧ ਕੰਮ ਕਰਨ ਲਈ ਨਹੀਂ ਕਿਹਾ ਗਿਆ ਸੀ।
ਉਸ ਦੇ ਸੁਪਰਵਾਈਜ਼ਰ ਨੇ ਇਹ ਵੀ ਕਿਹਾ ਕਿ ਉਸਨੇ “ਮਿਸ ਮੌਸ਼ਾਪੈਨ ਨੂੰ 180 ਫੀਸਦੀ ਫੁੱਲ-ਟਾਈਮ ਅਹੁਦੇ ‘ਤੇ ਕੰਮ ਕਰਨ ਵਾਲੇ ਕਰਮਚਾਰੀ ਦਾ ਕੰਮ ਕਰਦੇ ਹੋਏ ਵੀ ਨਹੀਂ ਦੇਖਿਆ।” UBC ਦੇ ਆਡਿਟ ਦੌਰਾਨ, ਮੌਸ਼ਾਪੈਨ ਨੇ ਝੂਠੀ ਟਾਈਮਸ਼ੀਟਾਂ ਦੇ ਇਲਜ਼ਾਮਾਂ ਨੂੰ ਸਵੀਕਾਰ ਕੀਤਾ, ਗਵਾਹੀ ਦਿੰਦੇ ਹੋਏ ਕਿ ਉਸਨੇ “ਮਹਿਸੂਸ ਕੀਤਾ ਕਿ UBC ਅਤੇ VCHA ਲਈ ਉਹ ਦੋ ਨੌਕਰੀਆਂ ਕਰ ਰਹੀ ਸੀ।” ਉਸਨੇ ਇਹ ਵੀ ਮੰਨਿਆ ਕਿ ਉਸਦੀ ਨਿਗਰਾਨੀ ਕਰਨ ਵਾਲੇ ਡਾਕਟਰਾਂ ਦੇ ਇਲੈਕਟ੍ਰਾਨਿਕ ਦਸਤਖਤਾਂ ਤੱਕ ਪਹੁੰਚ ਸੀ ਅਤੇ ਉਹਨਾਂ ਦੀ ਵਰਤੋਂ ਉਸਨੇ ਬਿਨਾਂ ਸਹਿਮਤੀ ਤੋਂ ਉਸਦੀ UBC ਤਨਖਾਹ ਵਿੱਚ “ਮੈਰਿਟ ਵਾਧੇ” ਦੇਣ ਲਈ ਕੀਤੀ। ਮੌਸ਼ਾਪੈਨ ਨੂੰ 2011 ਦੇ ਅਖੀਰ ਵਿੱਚ UBC ਤੋਂ ਇਸ ਕਾਰਨ ਕੱਢ ਦਿੱਤਾ ਗਿਆ ਸੀ। ਅਤੇ 2012 ਵਿੱਚ ਉਸਦੀ ਮੌਤ ਹੋ ਗਈ ਸੀ।