BTV BROADCASTING

ਭਿੰਡਰਾਂਵਾਲੇ ਨਾਲ ਪੁਲਿਸ ਕਾਂਸਟੇਬਲ ਦੇ ਸਨ ਸਬੰਧ, ਹਾਈਕੋਰਟ ਨੇ 40 ਸਾਲ ਬਾਅਦ ਬਰਖਾਸਤ ਕਰਨ ਦੇ ਹੁਕਮ ਨੂੰ ਦਿੱਤੀ ਮਨਜ਼ੂਰੀ

ਭਿੰਡਰਾਂਵਾਲੇ ਨਾਲ ਪੁਲਿਸ ਕਾਂਸਟੇਬਲ ਦੇ ਸਨ ਸਬੰਧ, ਹਾਈਕੋਰਟ ਨੇ 40 ਸਾਲ ਬਾਅਦ ਬਰਖਾਸਤ ਕਰਨ ਦੇ ਹੁਕਮ ਨੂੰ ਦਿੱਤੀ ਮਨਜ਼ੂਰੀ

ਪੰਜਾਬ-ਹਰਿਆਣਾ ਹਾਈਕੋਰਟ ਨੇ 40 ਸਾਲ ਬਾਅਦ ਵੀ ਅੱਤਵਾਦੀਆਂ ਨਾਲ ਨੇੜਤਾ ਦੇ ਆਧਾਰ ‘ਤੇ 1984 ‘ਚ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਬਰਖਾਸਤਗੀ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ।

ਇਲਜ਼ਾਮ ਅਨੁਸਾਰ ਕਾਂਸਟੇਬਲ ਨੇ ਅੱਤਵਾਦ ਦੇ ਸਮੇਂ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਦੋ ਪਿਸਤੌਲ ਲਏ ਸਨ, ਜਿਨ੍ਹਾਂ ਵਿੱਚੋਂ ਇੱਕ ਅੱਤਵਾਦੀ ਨੂੰ ਦਿੱਤਾ ਸੀ ਅਤੇ ਦੂਜਾ ਨਹਿਰ ਵਿੱਚ ਸੁੱਟ ਦਿੱਤਾ ਸੀ।

ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੀਵਾਨੀ ਮੁਕੱਦਮੇ ਵਿੱਚ ਜਾਰੀ ਉਸ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਸੀ, ਜਿਸ ਤਹਿਤ 1984 ਵਿੱਚ ਕਾਂਸਟੇਬਲ ਜਸਵਿੰਦਰ ਸਿੰਘ ਦੀ ਬਰਖਾਸਤਗੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਦੱਸਿਆ ਕਿ ਜਸਵਿੰਦਰ 1977 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਨਿਯੁਕਤ ਹੋਇਆ ਸੀ। ਇਸ ਤੋਂ ਬਾਅਦ ਉਸ ਵਿਰੁੱਧ ਆਰਮਜ਼ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਅਤੇ ਇਸ ਆਧਾਰ ’ਤੇ ਅਕਤੂਬਰ 1984 ਵਿੱਚ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ।

Related Articles

Leave a Reply