ਪੜ੍ਹਾਈ ਵਾਲੀਆਂ ਐਨਕਾਂ ਨੂੰ ਹਟਾਉਣ ‘ਚ ਮਦਦ ਕਰਨ ਵਾਲੀ ਨਵੀਂ ਆਈ ਡਰੋਪਸ (New Eye Drops) ਨੂੰ ਭਾਰਤ ਦੀ ਔਸ਼ਧੀ ਰੈਗੂਲੇਟਰੀ ਅਥਾਰਟੀ ਨੇ ਮਨਜ਼ੂਰੀ ਦੇ ਦਿੱਤੀ ਹੈ।
ਮੁੰਬਈ ਸਥਿਤ ਏਨਟੋਡ ਫਾਰਮਾਸਿਟੀਕਲਜ਼ ਨੇ ਪ੍ਰੈਸਬਿਊਪੀਆ ਦੇ ਇਲਾਜ ਲਈ ਪ੍ਰੇਸਵੂ ਆਈ ਡਰੋਪਸ (presvu eye drops) ਵਿਕਸਿਕ ਕੀਤੀ ਹੈ। ਪ੍ਰੈਸਬਿਊਪੀਆ ਇਕ ਅਜਿਹੀ ਹਾਲਤ ਹੈ ਜੋ ਵਿਸ਼ਵ ਭਰ ਵਿੱਚ 1.09 ਬਿਲੀਅਨ ਤੋਂ 1.80 ਬਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪ੍ਰੈਸਬਿਊਪੀਆ ਸੁਭਾਵਿਕ ਤੌਰ ‘ਤੇ ਉਮਰ ਵਧਣ ਦੇ ਨਾਲ ਹੁੰਦਾ ਹੈ, ਜਿਸ ਨਾਲ ਨੇੜਲੀਆਂ ਵਸਤਾਂ ‘ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਹੁੰਦੀ ਹੈ। ਇਹ ਆਮ ਤੌਰ ‘ਤੇ 40 ਦੇ ਦਹਾਕੇ ਦੇ ਮੱਧ ਵਿੱਚ ਸ਼ੁਰੂ ਹੁੰਦਾ ਹੈ ਅਤੇ 60 ਦੇ ਦਹਾਕੇ ਦੇ ਅੰਤ ਤੱਕ ਵਿਗੜ ਜਾਂਦਾ ਹੈ।