BTV BROADCASTING

Watch Live

ਭਾਰਤ ‘ਚ ਖੁੱਲ੍ਹਣਗੀਆਂ ਯੂਕਰੇਨੀ ਕੰਪਨੀਆਂ 

ਭਾਰਤ ‘ਚ ਖੁੱਲ੍ਹਣਗੀਆਂ ਯੂਕਰੇਨੀ ਕੰਪਨੀਆਂ 

ਮੋਦੀ ਦੇ ਯੂਕਰੇਨ ਦੌਰੇ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੀਐਮ ਮੋਦੀ ਨੇ ਕੱਲ੍ਹ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ (Zelensky) ਨਾਲ ਮੁਲਾਕਾਤ ਕੀਤੀ ਅਤੇ ਰੂਸ-ਯੂਕਰੇਨ ਯੁੱਧ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਭਾਰਤ ਵਿੱਚ ਕੰਪਨੀਆਂ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਦਾ ਹੈ।

ਆਰਥਿਕ ਸਬੰਧ ਸਥਾਪਤ ਕਰਨ ਲਈ ਤਿਆਰ

ਰਾਸ਼ਟਰਪਤੀ ਜ਼ੇਲੈਂਸਕੀ (Zelensky) ਨੇ ਕਿਹਾ ਕਿ ਯੂਕਰੇਨ (Ukrainian) ਭਾਰਤ ਵਿੱਚ ਬਣੇ ਉਤਪਾਦ ਖ਼ਰੀਦ ਕੇ ਅਤੇ ਭਾਰਤੀ ਕੰਪਨੀਆਂ ਨੂੰ ਕੀਵ ਵਿੱਚ ਖੋਲ੍ਹਣ ਦੀ ਇਜਾਜ਼ਤ ਦੇ ਕੇ ਭਾਰਤ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਤਿਆਰ ਹੈ।

ਜ਼ੇਲੈਂਸਕੀ ਨੇ ਕੀਵ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਭਾਰਤ ਵਿੱਚ ਬਣੇ ਉਤਪਾਦ ਖਰੀਦਣ ਲਈ ਵੀ ਸਹਿਮਤੀ ਪ੍ਰਗਟਾਈ।

ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਤੁਹਾਡੀਆਂ ਕੰਪਨੀਆਂ ਕੀਵ ਵਿੱਚ ਖੋਲ੍ਹਣ ਲਈ ਤਿਆਰ ਹਾਂ ਅਤੇ ਅਸੀਂ ਭਾਰਤ ਵਿੱਚ ਵੀ ਆਪਣੀਆਂ ਕੰਪਨੀਆਂ ਖੋਲ੍ਹਣ ਲਈ ਤਿਆਰ ਹਾਂ। ਇਸ ਲਈ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਅਤੇ ਇਸ ਤਰ੍ਹਾਂ ਦੇ ਕੰਮ ਲਈ ਪੂਰੀ ਤਰ੍ਹਾਂ ਤਿਆਰ ਹਾਂ।

Related Articles

Leave a Reply