ਪੰਜਾਬ ਸਰਕਾਰ ਨੇ ਇਸ ਸਾਲ ਸੂਬੇ ਦੀ ਕਰਜ਼ਾ ਹੱਦ 1000 ਕਰੋੜ ਰੁਪਏ ਵਧਾਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਕੇਂਦਰੀ ਵਿੱਤ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਸਰਕਾਰ ਨੇ ਇਸ ਸਾਲ ਪਿਛਲੇ ਸਮੇਂ ਵਿੱਚ ਲਏ ਗਏ ਕਰਜ਼ੇ ਨੂੰ ਘੱਟ ਦੇਣ ਦੀ ਮੰਗ ਕੀਤੀ ਹੈ। ਇਸ ਵਿੱਚ 14ਵੇਂ ਵਿੱਤ ਕਮਿਸ਼ਨ ਵੱਲੋਂ ਤੈਅ ਕਰਜ਼ਾ ਸੀਮਾ ਜੋ ਕਿ ਲਗਪਗ ਚਾਰ ਹਜ਼ਾਰ ਕਰੋੜ ਰੁਪਏ ਹੈ, ਤੋਂ ਇਸ ਸਾਲ ਘੱਟ ਕਰਜ਼ਾ ਲੈਣ ਦਾ ਮੁੱਦਾ ਉਠਾਇਆ ਗਿਆ ਹੈ। ਨਾਲ ਹੀ ਪਿਛਲੇ ਸਾਲ ਕੀਤੀ ਗਈ ਕਰਜ਼ਾ ਕਟੌਤੀ ਨੂੰ ਬਹਾਲ ਕਰਨ ਦੀ ਗੱਲ ਚੱਲ ਰਹੀ ਹੈ ਜੋ ਇਸ ਸਾਲ ਕਰੀਬ 2400 ਕਰੋੜ ਰੁਪਏ ਹੈ।