BTV BROADCASTING

Watch Live

ਬੱਚੇ ਨੇ ਈਵੈਂਟ ‘ਚ ਛੂਹੇ Salman Khan ਦੇ ਪੈਰ

ਬੱਚੇ ਨੇ ਈਵੈਂਟ ‘ਚ ਛੂਹੇ Salman Khan ਦੇ ਪੈਰ

ਸਲਮਾਨ ਖਾਨ (Salman Khan) ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ‘ਚੋਂ ਇਕ ਹਨ, ਜਿਨ੍ਹਾਂ ਦੇ ਪ੍ਰਸ਼ੰਸਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲਗਭਗ ਹਰ ਕੋਈ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਹੈ। ਅਦਾਕਾਰ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਬੇਤਾਬ ਹੈ। ਹੁਣ ਭਾਈਜਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ।

ਦਰਅਸਲ, ਸਲਮਾਨ ਨੇ ਹਾਲ ਹੀ ‘ਚ ਇਕ ਈਵੈਂਟ ‘ਚ ਸ਼ਿਰਕਤ ਕੀਤੀ, ਜਿੱਥੇ ਇਕ ਬੱਚਾ ਵੀ ਉਨ੍ਹਾਂ ਨੂੰ ਮਿਲਿਆ। ਇਸ ਦੌਰਾਨ ਬੱਚੇ ਨੇ ਸਟੇਜ ‘ਤੇ ਦਬੰਗ ਖਾਨ ਦੇ ਪੈਰ ਛੂਹੇ। ਫਿਰ ਭਾਈਜਾਨ ਨੇ ਕੁਝ ਅਜਿਹਾ ਕੀਤਾ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹੁਣ ਉਨ੍ਹਾਂ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਬੱਚੇ ਨੇ ਛੂਹੇ ਸਲਮਾਨ ਦੇ ਪੈਰ

ਪਾਪਰਾਜ਼ੀ ਅਕਾਊਂਟ ਵਰਿੰਦਰ ਚਾਵਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਬੱਚਾ ਸਟੇਜ ‘ਤੇ ਜਾਂਦਾ ਹੈ ਅਤੇ ਪਹਿਲਾਂ ‘ਸਿਕੰਦਰ’ ਸਟਾਰ ਨੂੰ ਗਲੇ ਲਗਾਉਂਦਾ ਹੈ ਅਤੇ ਫਿਰ ਉਸ ਨੂੰ ਪੇਂਟਿੰਗ ਦਿਖਾਉਂਦਾ ਹੈ, ਜਿਸ ‘ਤੇ ਭਾਈਜਾਨ ਆਪਣਾ ਆਟੋਗ੍ਰਾਫ ਵੀ ਦਿੰਦੇ ਹਨ।

Related Articles

Leave a Reply