4 ਮਾਰਚ 2024: ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਕਾਰਨਾਮਾ ਸਾਹਮਣੇ ਆਇਆ ਹੈ | ਸਕੂਲ ਵਿੱਚ ਅੱਜ ਵਰਦੀ ਨਾ ਪਾਕੇ ਆਉਣ ਤੇ 5 ਤੋਂ 7 ਬੱਚਿਆਂਨੂੰ ਪੇਪਰ ਚੋਂ ਬਾਹਰ ਕੱਢ ਦਿੱਤੇ ਗਏ।ਬੱਚੇ ਕਰੀਬ ਦੋ ਘੰਟੇ ਬਾਹਰ ਹੀ ਖੜੇ ਰਹੇ|
ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਸਕੂਲ ਵਿੱਚ ਪੱਕੇ ਪੇਪਰ ਚੱਲ ਰਹੇ ਸਨ। ਅੱਜ ਜਦੋ ਬੱਚੇ ਸਕੂਲ ਪਹੁੰਚੇ ਤਾਂ ਕੁੱਝ ਬੱਚਿਆਂ ਦੇ ਵਰਦੀ ਨਹੀਂ ਪਾਈ ਹੋਈ ਸੀ। ਜਿਨ੍ਹਾਂ ਨੂੰ ਦੇਖ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ| ਜਦੋਂ ਮੌਕੇ ਤੇ ਮੀਡੀਆ ਪਹੁੰਚਿਆ ਤਾਂ ਮੀਡੀਆ ਦੀ ਦਖਲ ਤੋਂ ਬਾਅਦ ਬੱਚਿਆਂ ਨੂੰ ਪੇਪਰ ਵਿੱਚ ਬਿਠਾਇਆ ਗਿਆ| ਇਸ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਜਗਦੀਪਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦੇ ਹੋਏ ਕਿਹਾ ਕਿ ਕਿਸੇ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਗਿਆ ਬਲਕਿ ਬੱਚੇ ਤਾਂ ਸਵੇਰ ਤੋਂ ਹੀ ਪੇਪਰ ਵਿੱਚ ਬੈਠੇ ਹੋਏ ਹਨ।
ਦੂਸਰੇ ਪਾਸੇ ਬੱਚਿਆਂ ਦਾ ਕਹਿਣਾ ਹੈ ਕਿ ਉਹ ਵਰਦੀ ਨਹੀਂ ਪਾਕੇ ਆਏ ਸਨ। ਜਿਸ ਕਰਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਫਿਰ ਉਨ੍ਹਾਂ ਨੇ ਘਰੋਂ ਵਰਦੀ ਮੰਗਾਈ ਅਤੇ ਫਿਰ ਉਨ੍ਹਾਂ ਨੂੰ ਪੇਪਰ ਵਿੱਚ ਬੈਠਣ ਦਿੱਤਾ ਗਿਆ। ਪਰ ਵੱਡਾ ਸਵਾਲ ਏ ਹੈ। ਕਿ ਇੱਕ ਸਕੂਲ ਪੱਕੇ ਪੇਪਰਾਂ ਦੌਰਾਨ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਿਸ ਤਰ੍ਹਾਂ ਕਰ ਸਕਦਾ ਹੈ। ਅਗਰ ਮੀਡੀਆ ਅਤੇ ਬੱਚਿਆਂ ਦੇ ਮਾਪੇ ਮੌਕੇ ਤੇ ਨਾ ਪਹੁੰਚਦੇ ਤਾਂ ਬੱਚਿਆਂ ਦੀ ਸਾਲ ਭਰ ਦੀ ਮੇਹਨਤ ਤੇ ਪਾਣੀ ਫਿਰ ਸਕਦਾ ਸੀ।