BTV BROADCASTING

Watch Live

ਬ੍ਰਿਟਿਸ਼ ਕੋਲੰਬੀਆ ਵਿੱਚ ਸਰਹੱਦੀ ਖੇਤਰ ਵਿੱਚ 5 ਸੰਪਤੀਆਂ ਲਈ ਇਵੇਕੂਏਸ਼ਨ ਅਲਰਟ ਜਾਰੀ

ਬ੍ਰਿਟਿਸ਼ ਕੋਲੰਬੀਆ ਵਿੱਚ ਸਰਹੱਦੀ ਖੇਤਰ ਵਿੱਚ 5 ਸੰਪਤੀਆਂ ਲਈ ਇਵੇਕੂਏਸ਼ਨ ਅਲਰਟ ਜਾਰੀ

ਬ੍ਰਿਟਿਸ਼ ਕੋਲੰਬੀਆ ਦੇ ਸਰਹੱਦੀ ਖੇਤਰ ਵਿੱਚ ਪੰਜ ਸੰਪਤੀਆਂ ਨੂੰ ਨੇੜਲੀ ਵਾਈਲਡਫਾਇਰ ਕਰਕੇ ਇਵੇਕੁਏਸ਼ਨ ਦੀ ਚਿਤਾਵਨੀ ਦਿੱਤੀ ਗਈ ਹੈ। Lower Campbell Creek blaze ਦਾ ਅੰਦਾਜਾ 200 ਹੈਕਟੇਅਰ ਲਗਾਇਆ ਜਾ ਰਿਹਾ ਹੈ ਅਤੇ Penticton ਤੋਂ ਲਗਭਗ 26 ਕਿਲੋਮੀਟਰ ਪੂਰਬ ਵਿੱਚ ਬਲ ਰਿਹਾ ਹੈ। ਇਹ Carmi ਦੇ ਗੈਰ-ਸੰਗਠਿਤ ਭਾਈਚਾਰੇ ਤੋਂ ਲਗਭਗ ਛੇ ਕਿਲੋਮੀਟਰ ਪੱਛਮ ਵੱਲ ਵੀ ਫੈਲੀ ਹੋਈ ਹੈ। ਇਵੈਕੁਏਸ਼ਨ Carmi Creek Forest Service Road,’ਤੇ ਇੱਕ ਜਾਇਦਾਦ, ਹਾਈਵੇਅ 33 ‘ਤੇ ਇੱਕ ਅਤੇ Wilkinson Creek Forest Service Road ‘ਤੇ ਤਿੰਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਹੜੇ ਲੋਕ ਇਵੈਕੁਏਸ਼ਨ ਅਲਰਟ ‘ਤੇ ਹਨ ਉਹ ਐਮਰਜੈਂਸੀ ਸਹਾਇਤਾ ਸੇਵਾਵਾਂ ਲਈ ਆਨਲਾਈਨ ਪ੍ਰੀ-ਰਜਿਸਟਰ ਕਰ ਸਕਦੇ ਹਨ। ਹਾਲਾਂਕਿ, ਖੇਤਰੀ ਜ਼ਿਲ੍ਹੇ ਦਾ ਕਹਿਣਾ ਹੈ ਕਿ ਜੇਕਰ ਇਵੈਕੁਏਸ਼ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ, ਤਾਂ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਛੱਡਣੇ ਚਾਹੀਦੇ ਹਨ, ਅਤੇ ਇਹ ਬਹੁਤ ਜ਼ਿਆਦਾ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਜ਼ਰੂਰੀ ਚੀਜ਼ਾਂ ਨੂੰ ਪਹਿਲਾਂ ਤੋਂ ਇਕੱਠਾ ਕਰਕੇ ਇਸ ਸੰਭਾਵਨਾ ਲਈ ਤਿਆਰੀ ਰਹਿਣ। ਜ਼ਿਕਰਯੋਗ ਹੈ ਕਿ ਅਸਮਾਨੀ ਬਿਜਲੀ ਕਾਰਨ ਲੱਗੀ ਅੱਗ ਦਾ ਮੰਗਲਵਾਰ ਨੂੰ ਪਤਾ ਲੱਗਿਆ ਸੀ ਅਤੇ ਅਜੇ ਵੀ ਇਸ ਵਾਈਲਫਾਇਰ ਨੂੰ ਕਾਬੂ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

Related Articles

Leave a Reply