BTV BROADCASTING

Watch Live

ਬੀ.ਸੀ. ਨੇ 2025 ਲਈ ਕਿਰਾਏ ਵਿੱਚ ਵਾਧੇ ਦੀ ਸੀਮਾ 3% ਤਕ ਸੀਮਿਤ ਕੀਤੀ।

ਬੀ.ਸੀ. ਨੇ 2025 ਲਈ ਕਿਰਾਏ ਵਿੱਚ ਵਾਧੇ ਦੀ ਸੀਮਾ 3% ਤਕ ਸੀਮਿਤ ਕੀਤੀ।

ਬ੍ਰਿਟਿਸ਼ ਕੋਲੰਬੀਆਂ ਦੀ ਸਰਕਾਰ ਨੇ ਅਗਲੇ ਸਾਲ ਲਈ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਕਿਰਾਇਆ ਵਾਧਾ ਤੈਅ ਕੀਤਾ ਹੈ। ਜਿਸ ਵਿੱਚ 1 ਜਨਵਰੀ ਤੋਂ, ਮਕਾਨ ਮਾਲਕ ਕਿਰਾਇਆ ਵੱਧ ਤੋਂ ਵੱਧ ਤਿੰਨ ਫੀਸਦੀ ਵਧਾ ਸਕਦੇ ਹਨ, ਜੋ ਕਿ ਇਸ ਸਾਲ 3.5 ਫੀਸਦੀ ਤੋਂ ਘੱਟ ਹੈ। ਇਸ ਵਾਧੇ ਨੂੰ ਲੈ ਕੇ ਸੂਬੇ ਦਾ ਕਹਿਣਾ ਹੈ ਕਿ ਕੈਪ ਮਹਿੰਗਾਈ ਦੀ ਦਰ ਨਾਲ ਜੁੜੀ ਹੋਈ ਹੈ। ਜਿਸ ਕਰਕੇ 2023 ਅਤੇ 2024 ਲਈ, ਕਿਰਾਏਦਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਨਜ਼ੂਰਸ਼ੁਦਾ ਕਿਰਾਇਆ ਵਾਧਾ, ਮਹਿੰਗਾਈ ਤੋਂ ਹੇਠਾਂ ਸੈੱਟ ਕੀਤਾ ਗਿਆ। ਇਸ ਦੌਰਾਨ ਹਾਊਸਿੰਗ ਮੰਤਰੀ, ਰਵੀ ਕਾਹਲੋਂ ਨੇ ਕਿਹਾ ਕਿ, ਮਹਿੰਗਾਈ ਦੀ ਪਿਛਲੀ ਨੀਤੀ ਦੇ ਮੁਕਾਬਲੇ ਕਿਰਾਏਦਾਰਾਂ ਨੂੰ ਮੁਦਰਾ ਸਫੀਤੀ ਨਾਲ 2 ਫੀਸਦੀ ਦੀ ਮਨਜ਼ੂਰੀ ਦੇਣ ਵਾਲੇ ਸੈਂਕੜੇ ਡਾਲਰਾਂ ਦੀ ਬਚਤ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਅਸੀਂ ਜਾਣਦੇ ਹਾਂ ਕਿ ਕਿਰਾਏਦਾਰ ਸੰਘਰਸ਼ ਕਰ ਰਹੇ ਹਨ, ਸਾਡਾ ਕਿਰਾਇਆ ਕੈਪ, ਕਿਰਾਏਦਾਰਾਂ ਨੂੰ ਨਾਜਾਇਜ਼ ਕਿਰਾਏ ਦੇ ਵਾਧੇ ਤੋਂ ਬਚਾਉਂਦਾ ਹੈ, ਜਦੋਂ ਕਿ ਮਕਾਨ ਮਾਲਕਾਂ ਨੂੰ ਵਧਦੀਆਂ ਲਾਗਤਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਕਿਰਾਏ ਦੇ ਘਰ ਬੀ ਸੀ ਦੇ ਹਾਊਸਿੰਗ ਮਾਰਕੀਟ ਵਿੱਚ ਰਹਿ ਸਕਣ। ਇਸ ਤੋਂ ਇਲਾਵਾ, ਪ੍ਰੋਵਿੰਸ ਨੇ ਇੱਕ ਸਾਲਾਨਾ ਕਿਰਾਏਦਾਰ ਦਾ ਟੈਕਸ ਕ੍ਰੈਡਿਟ ਪੇਸ਼ ਕੀਤਾ ਹੈ, ਜੋ ਪੂਰੇ ਬੀ.ਸੀ. ਵਿੱਚ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਕਿਰਾਏਦਾਰਾਂ ਨੂੰ $400 ਇੱਕ ਸਾਲ ਪ੍ਰਦਾਨ ਕਰਦਾ ਹੈ।

Related Articles

Leave a Reply