BTV BROADCASTING

Watch Live

ਬੀਤੀ ਦੇਰ ਰਾਤ ਥਾਣਾ ਢਿਲਵਾਂ ਦੇ ਪਿੰਡ ਚਕੋਕੀ ਮੰਡ ਵਿਖੇ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਬੀਤੀ ਦੇਰ ਰਾਤ ਥਾਣਾ ਢਿਲਵਾਂ ਦੇ ਪਿੰਡ ਚਕੋਕੀ ਮੰਡ ਵਿਖੇ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਬੀਤੀ ਦੇਰ ਰਾਤ ਥਾਣਾ ਢਿਲਵਾਂ (ਕਪੂਰਥਲਾ) ਅਧੀਨ ਆਉਦੇ ਪਿੰਡ ਚਕੋਕੀ ਮੰਡ ਵਿਖੇ ਡੇਰੇ ਤੇ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ
ਇਸ ਸਬੰਧੀ ਡੀਐਸਪੀ ਕਪੂਰਥਲਾ ਭਰਤ ਭੂਸ਼ਣ ਸੈਣੀ ,ਤੇ ਥਾਣਾ ਢਿਲਵਾ ਮੁੱਖੀ ਸੁਖਬੀਰ ਸਿੰਘ ਭਾਰੀ ਫੋਰਸ ਸਣੇ ਮੌਕੇ ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਰਵਾਸੀ ਮਜ਼ਦੂਰ ਜਿਸਦੀ ਪਛਾਣ ਚੰਦਰ ਕਿਰਕਿਟਾ ਪੁੱਤਰ ਬੰਧਨ ਕਿਰਕਿਟਾ ਜ਼ਿਲਾ ਸ਼ਿਮਡਿਗਾ (ਝਾਰਖੰਡ ) ਵਜੋ ਹੋਈ ਹੈ ਉਹ ਪਿਛਲੇ ਤਕਰੀਬਨ 20 ਸਾਲ ਤੋ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ( ਢਿਲਵਾਂ) ਦੇ ਡੇਰੇ ਚਕੋਕੀ ਮੰਡ ਵਿਖੇ ਇਕੱਲਾ ਹੀ ਰਹਿ ਰਿਹਾ ਸੀ । ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਭਰਤ ਭੂਸ਼ਣ ਸੈਣੀ ਨੇ ਦੱਸਿਆ ਇਸ ਘਟਨਾਕ੍ਰਮ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ

Related Articles

Leave a Reply