BTV BROADCASTING

Watch Live

ਬਿਲ ਬਲੇਅਰ ਓਨਟਾਰੀਓ ਦੇ ਲਿਬਰਲ ਸਿਆਸਤਦਾਨ ‘ਤੇ CSIS ਜਾਂਚ ਦੇਰੀ ਤੋਂ ਅਣਜਾਣ

ਬਿਲ ਬਲੇਅਰ ਓਨਟਾਰੀਓ ਦੇ ਲਿਬਰਲ ਸਿਆਸਤਦਾਨ ‘ਤੇ CSIS ਜਾਂਚ ਦੇਰੀ ਤੋਂ ਅਣਜਾਣ

ਬਿਲ ਬਲੇਅਰ ਓਨਟਾਰੀਓ ਦੇ ਲਿਬਰਲ ਸਿਆਸਤਦਾਨ ‘ਤੇ CSIS ਜਾਂਚ ਦੇਰੀ ਤੋਂ ਅਣਜਾਣ।ਸਾਬਕਾ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਓਨਟਾਰੀਓ ਦੇ ਸਾਬਕਾ ਲਿਬਰਲ ਕੈਬਨਿਟ ਮੰਤਰੀ ਮਾਈਕਲ ਚੈਨ ਦੀ ਜਾਂਚ ਕਰਨ ਲਈ CSIS ਦੀ ਬੇਨਤੀ ਬਾਰੇ ਹਫ਼ਤਿਆਂ ਤੋਂ ਸੂਚਿਤ ਨਹੀਂ ਕੀਤਾ ਗਿਆ ਹੈ। ਰਿਪੋਰਟ ਮੁਤਾਬਕ CSIS ਨੇ ਮਾਰਚ 2021 ਵਿੱਚ ਬਲੇਅਰ ਦੀ ਚੀਫ਼ ਆਫ਼ ਸਟਾਫ਼, ਜ਼ੀਟਾ ਅਸਤਰਵਾਸ ਨੂੰ ਦੱਸਿਆ ਸੀ, ਪਰ ਜਾਂਚ 2021 ਦੀਆਂ ਫੈਡਰਲ ਚੋਣਾਂ ਤੋਂ ਠੀਕ ਪਹਿਲਾਂ ਤੱਕ ਲਟਕ ਗਈ ਸੀ। ਜ਼ਿਕਰਯੋਗ ਹੈ ਕਿ ਮਾਈਕਲ ਚੈਨ, ਜੋ ਹੁਣ ਮਾਰਖਮ ਦੇ ਡਿਪਟੀ ਮੇਅਰ ਹਨ, ‘ਤੇ ਚੀਨੀ ਸਰਕਾਰ ਨਾਲ ਸਬੰਧ ਰੱਖਣ ਦਾ ਦੋਸ਼ ਲਗਾਇਆ ਗਿਆ ਹੈ, ਹਾਲਾਂਕਿ ਉਹ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦਾ ਹੈ। ਦੱਸਦਈਏ ਕਿ CSIS ਘੱਟ ਹੀ ਸਿਆਸਤਦਾਨਾਂ ਦੀ ਜਾਂਚ ਕਰਦਾ ਹੈ, ਇਸਲਈ ਇਸ ਬੇਨਤੀ ਨੂੰ ਫੈਡਰਲ ਜੱਜ ਅਤੇ ਬਲੇਅਰ ਸਮੇਤ ਕਈ ਉੱਚ-ਪੱਧਰੀ ਅਧਿਕਾਰੀਆਂ ਤੋਂ ਮਨਜ਼ੂਰੀ ਦੀ ਲੋੜ ਸੀ। ਹਾਲਂਕਿ ਇਸ ਮਾਮਲੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਅਜੇ ਵੀ ਅਸਪਸ਼ਟ ਹੈ ਕਿ ਵਾਰੰਟ ਦੀ ਮਨਜ਼ੂਰੀ ਨੂੰ ਆਮ ਨਾਲੋਂ ਜ਼ਿਆਦਾ ਸਮਾਂ ਕਿਉਂ ਲੱਗਾ। CSIS ਦੇਰੀ ਤੋਂ ਨਿਰਾਸ਼ ਹੈ, ਪਰ ਜਦੋਂ ਬਲੇਅਰ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ, ਉਨ੍ਹਾਂ ਨੇ ਤੁਰੰਤ ਬੇਨਤੀ ‘ਤੇ ਹਸਤਾਖਰ ਕਰ ਦਿੱਤੇ। ਉਥੇ ਹੀ ਚੈਨ ਇਸ ਜਾਣਕਾਰੀ ਨੂੰ ਲੀਕ ਕਰਨ ਲਈ CSIS ‘ਤੇ ਮੁਕੱਦਮਾ ਕਰ ਰਿਹਾ ਹੈ।

Related Articles

Leave a Reply