BTV BROADCASTING

ਬਿਲਕਿਸ ਸਮੂਹਿਕ ਜਬਰ ਜਨਾਹ ਦੇ 11 ਦੋਸ਼ੀਆਂ ਨੇ ਕੀਤਾ ਆਤਮ ਸਮਰਪਣ

ਬਿਲਕਿਸ ਸਮੂਹਿਕ ਜਬਰ ਜਨਾਹ ਦੇ 11 ਦੋਸ਼ੀਆਂ ਨੇ ਕੀਤਾ ਆਤਮ ਸਮਰਪਣ

23 ਜਨਵਰੀ 2024: ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਮਾਮਲੇ ਦੇ 11 ਦੋਸ਼ੀਆਂ ਨੇ ਐਤਵਾਰ (21 ਜਨਵਰੀ) ਦੇਰ ਰਾਤ ਗੋਧਰਾ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਸੁਪਰੀਮ ਕੋਰਟ ਨੇ 8 ਜਨਵਰੀ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇਣ ਦੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਭਾਵ 21 ਜਨਵਰੀ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਸੀ।

ਆਤਮ ਸਮਰਪਣ ਕੀਤੇ ਗਏ ਸਾਰੇ 11 ਦੋਸ਼ੀ ਦੋ ਗੱਡੀਆਂ ‘ਚ ਦਾਹੋਦ ਜ਼ਿਲ੍ਹੇ ਦੇ ਸਿੰਗਵਾੜ ਤੋਂ ਗੋਧਰਾ ਸਬ-ਜੇਲ ਪਹੁੰਚੇ। ਦੋਸ਼ੀਆਂ ਵਿੱਚ ਰਾਧੇਸ਼ਿਆਮ ਸ਼ਾਹ, ਜਸਵੰਤ ਨਾਈ, ਗੋਵਿੰਦ ਨਾਈ, ਕੇਸਰ ਵੋਹਨੀਆ, ਬਾਕਾ ਵੋਹਨੀਆ, ਰਾਜੂ ਸੋਨੀ, ਰਮੇਸ਼ ਚੰਦਨਾ, ਸ਼ੈਲੇਸ਼ ਭੱਟ, ਬਿਪਿਨ ਜੋਸ਼ੀ, ਪ੍ਰਦੀਪ ਮੋਧੀਆ ਅਤੇ ਮਿਤੇਸ਼ ਭੱਟ ਸ਼ਾਮਲ ਹਨ। ਪੁਲਿਸ ਮੁਤਾਬਕ ਸਾਰੇ ਮੁਲਜ਼ਮਾਂ ਦਾ ਪਤਾ ਲਗਾ ਲਿਆ ਗਿਆ ਹੈ। ਆਤਮ ਸਮਰਪਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Related Articles

Leave a Reply