BTV BROADCASTING

ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਬਣਾਇਆ ਪ੍ਰਾਪਰਟੀਆਂ ਨੂੰ ਕੀਤਾ ਜ਼ਬਤ

ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਬਣਾਇਆ ਪ੍ਰਾਪਰਟੀਆਂ ਨੂੰ ਕੀਤਾ ਜ਼ਬਤ

15 ਜਨਵਰੀ 2024: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਉਹਨਾਂ ਜਾਇਦਾਤਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ, ਜੋ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਘਰ ਜਮੀਨ ਅਤੇ ਵਹੀਕਲ ਆਦ ਸ਼ਾਮਿਲ ਕੀਤੇ ਜਾ ਰਹੇ ਹਨ ,ਇਸੇ ਤਹਿਤ ਬਠਿੰਡਾ ਪੁਲਿਸ ਵੱਲੋਂ ਪੰਜਾਬ ਭਰ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਸਭ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਫਰੀਦ ਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ

ਦੱਸ ਦੇਈਏ ਕਿ ਅੱਜ ਬਠਿੰਡਾ ਦਿਹਾਤੀ ਦੇ ਪਿੰਡ ਚੁੱਗੇ ਕਲਾਂ ਦਾ ਅਲਬੇਲ ਸਿੰਘ ਜਿਸ ਦੀ 23 ਲੱਖ ਰੁਪਏ ਦੀ ਕੋਠੀ ਅਤੇ ਇੱਕ ਕਾਰ ਨੂੰ ਪੁਲਿਸ ਦੁਆਰਾ ਫਰੀਜ ਕਰਵਾਇਆ ਹੈ ਮੌਕੇ ਤੇ ਪੁੱਜੇ ਡੀਐਸਪੀ ਦਿਹਾਤੀ ਹੇਨਾ ਗੁਪਤਾ ਨੇ ਦੱਸਿਆ ਕਿ ਇਸ ਤਸਕਰ ਦੇ ਖਿਲਾਫ ਐਨਡੀਪੀ ਐਸ ਐਕਟ ਅਧੀਨ ਕਮਰਸ਼ੀਅਲ ਰਿਕਵਰੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਅਸੀਂ ਹਾਇਰ ਅਥੋਰਟੀ ਤੋਂ ਇਸ ਦੀ ਪ੍ਰਾਪਰਟੀ ਫਰੀਜ ਕਰਨ ਦੇ ਆਰਡਰ ਲਏ ਹਨ ਅਤੇ ਅੱਜ ਫਰੀਜਿੰਗ ਦੇ ਆਰਡਰ ਇਹਨਾਂ ਦੇ ਘਰ ਦੇ ਬਾਹਰ ਲਗਾ ਦਿੱਤੇ ਗਏ ਹਨ|

ਹਿਨਾ ਗੁਪਤਾ ਨੇ ਦੱਸਿਆ ਹੈ ਕਿ ਅਸੀਂ ਹੁਣ ਤੱਕ 12 ਪ੍ਰਾਪਰਟੀਆਂ ਜੋ ਨਸ਼ਾ ਤਸਕਰਾਂ ਵੱਲੋਂ ਚਿੱਟਾ ਵੇਚ ਕੇ ਬਣਾਈਆਂ ਗਈਆਂ ਸਨ ਨੂੰ ਜ਼ਬਤ ਕੀਤਾ ਹੈ। 8 ਪ੍ਰਾਪਰਟੀਆਂ ਅਸੀਂ ਦਸੰਬਰ ਮਹੀਨੇ ਵਿੱਚ ਜ਼ਬਤ ਕੀਤੀਆਂ ਸਨ ਅਤੇ 4 ਹੁਣ ਨਵੇਂ ਸਾਲ ਵਿੱਚ ਕੀਤੀਆਂ ਹਨ ਅਤੇ 24 ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਫਰੀਜ ਕਰਨ ਲਈ ਹਾਇਰ ਅਥਾਰਟੀ ਨੂੰ ਭੇਜੀਆਂ ਗਈਆਂ ਹਨ ਜਦੋਂ ਤੱਕ ਸਾਨੂੰ ਜਦੋਂ ਉਹਨਾਂ ਦੇ ਆਰਡਰ ਮਿਲ ਜਾਣਗੇ ਤਾਂ ਇਹ ਵੀ ਸਾਰੀਆਂ ਜਬਤ ਕਰ ਲਈਆਂ ਜਾਣਗੀਆਂ|

Related Articles

Leave a Reply