BTV BROADCASTING

ਬਠਿੰਡਾ: ਕੈਮੀਕਲ ਫੈਕਟਰੀ ‘ਚੋਂ ਨਿਕਲ ਰਹੀ ਸੁਆਹ ਤੋਂ ਪ੍ਰੇਸ਼ਾਨ ਲੋਕ, ਬੈਠੇ ਹੜਤਾਲ ‘ਤੇ

ਬਠਿੰਡਾ: ਕੈਮੀਕਲ ਫੈਕਟਰੀ ‘ਚੋਂ ਨਿਕਲ ਰਹੀ ਸੁਆਹ ਤੋਂ ਪ੍ਰੇਸ਼ਾਨ ਲੋਕ, ਬੈਠੇ ਹੜਤਾਲ ‘ਤੇ

ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਨੇੜੇ ਸਥਿਤ ਬਠਿੰਡਾ ਕੈਮੀਕਲ ਫੈਕਟਰੀ ਵਿੱਚੋਂ ਨਿਕਲ ਰਹੀ ਸੁਆਹ ਸਥਾਨਕ ਲੋਕਾਂ ਲਈ ਮੁਸੀਬਤ ਦਾ ਕਾਰਨ ਬਣੀ ਹੋਈ ਹੈ। ਉਕਤ ਸਮੱਸਿਆ ਸਬੰਧੀ ਲੋਕਾਂ ਨੇ ਫੈਕਟਰੀ ਪ੍ਰਬੰਧਕਾਂ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਕੋਈ ਹੱਲ ਨਾ ਨਿਕਲਣ ਕਾਰਨ ਉਨ੍ਹਾਂ ਨੂੰ ਬਠਿੰਡਾ ਕੈਮੀਕਲ ਮੈਨੇਜਮੈਂਟ ਮੁਰਦਾਬਾਦ ਦੇ ਨਾਅਰੇ ਲਗਾ ਕੇ ਮੁੱਖ ਗੇਟ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।

ਫੈਕਟਰੀ ਅੱਗੇ ਧਰਨੇ ’ਤੇ ਬੈਠੇ ਗੁਰਬਖਸ਼ ਕੌਰ, ਡਾ: ਸਤਵੀਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਫੈਕਟਰੀ ਵਿੱਚੋਂ ਦਿਨ-ਰਾਤ ਕਾਲੀ ਸੁਆਹ ਨਿਕਲਦੀ ਹੈ, ਜੋ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਡਿੱਗਦੀ ਹੈ। ਇਹ ਸੁਆਹ ਇਲਾਕੇ ਦੇ ਕਈ ਲੋਕਾਂ ਦੀਆਂ ਅੱਖਾਂ ਵਿੱਚ ਵੀ ਡਿੱਗ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਅਸੀਂ ਆਪਣੀ ਕਾਰ ਨੂੰ ਬਿਨਾਂ ਢੱਕਣ ਦੇ ਪਾਰਕ ਕਰਦੇ ਹਾਂ ਤਾਂ ਸਵੇਰ ਤੱਕ ਵੱਡੀ ਮਾਤਰਾ ‘ਚ ਸੁਆਹ ਕਾਰ ‘ਤੇ ਡਿੱਗ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਸਮੇਂ ਉਕਤ ਫੈਕਟਰੀ ਵਿੱਚੋਂ ਅਜਿਹੀ ਭਿਆਨਕ ਬਦਬੂ ਆਉਂਦੀ ਹੈ ਕਿ ਕਈ ਵਾਰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।

Related Articles

Leave a Reply