ਫੋਰਡ ਨੇ ਕੈਨੇਡਾ-ਅਮੈਰੀਕਾ ਵਪਾਰ ਸੌਦੇ ਦਾ ਦਿੱਤਾ ਸੁਝਾਅ, ਜੇਕਰ ਮੈਕਸੀਕੋ ਚੀਨ ‘ਤੇ ਟੈਰਿਫ ਨਾਲ ਮੇਲ ਨਹੀਂ ਖਾਂਦਾ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਸਤਾਵ ਦਿੱਤਾ ਕਿ ਜੇ ਮੈਕਸੀਕੋ,ਚੀਨੀ ਕੰਪਨੀਆਂ ਨੂੰ ਨੋਰਥ ਅਮਰੀਕਾ ਦੇ ਵਪਾਰ ਨਿਯਮਾਂ ਨੂੰ ਬਾਈਪਾਸ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਕੈਨੇਡਾ ਅਤੇ ਅਮਰੀਕਾ ਨੂੰ ਦੁਵੱਲੇ ਵਪਾਰਕ ਸੌਦੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਫੋਰਡ ਨੇ ਟੈਰਿਫ ਵਿੱਚ ਅਸਮਾਨਤਾ ਨੂੰ ਉਜਾਗਰ ਕਰਦਿਆਂ ਕਿਹਾ, ਕਿ ਕੈਨੇਡਾ ਅਤੇ ਅਮਰੀਕਾ ਨੇ ਚੀਨੀ ਦਰਾਮਦਾਂ ‘ਤੇ ਲੇਵੀ ਲਾਗੂ ਕੀਤੇ ਹਨ, ਜਦੋਂ ਕਿ ਮੈਕਸੀਕੋ ਨੇ ਅਜਿਹਾ ਨਹੀਂ ਕੀਤਾ ਹੈ।ਫੋਰਡ ਨੇ ਦਲੀਲ ਦਿੱਤੀ ਕਿ ਜੇ ਮੈਕਸੀਕੋ ਆਪਣੇ ਟੈਰਿਫਾਂ ਨੂੰ ਇਕਸਾਰ ਨਹੀਂ ਕਰਦਾ ਹੈ, ਤਾਂ ਇਸ ਨੂੰ ਆਗਾਮੀ ਵਪਾਰਕ ਗੱਲਬਾਤ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਜਾਂ ਨੋਰਥ ਅਮਰੀਕਾ ਦੇ ਵਿਸ਼ਾਲ ਆਰਥਿਕ ਬਾਜ਼ਾਰ ਤੋਂ ਲਾਭ ਨਹੀਂ ਲੈਣਾ ਚਾਹੀਦਾ।ਕਾਬਿਲੇਗੌਰ ਹੈ ਕਿ ਟੈਰਿਫ ਤੋਂ ਬਚਣ ਲਈ ਸੰਭਾਵੀ ਤੌਰ ‘ਤੇ ਮੈਕਸੀਕੋ ਨੂੰ ਅਧਾਰ ਵਜੋਂ ਵਰਤਣ ਵਾਲੇ ਚੀਨੀ ਵਾਹਨ ਨਿਰਮਾਤਾਵਾਂ ਦੀ ਚਿੰਤਾ ਨੇ ਤਣਾਅ ਨੂੰ ਵਧਾ ਦਿੱਤਾ ਹੈ।ਰਿਪੋਰਟ ਮੁਤਾਬਕ ਚੀਨੀ ਕੰਪਨੀਆਂ, ਜਿਵੇਂ BYD, ਨੇ ਮੈਕਸੀਕੋ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ, ਜਿਸ ਨਾਲ ਉਹ CUSMA ਨਿਯਮਾਂ ਦੇ ਤਹਿਤ ਅਮਰੀਕਾ ਅਤੇ ਕੈਨੇਡਾ ਨੂੰ ਡਿਊਟੀ-ਮੁਕਤ ਵਾਹਨਾਂ ਨੂੰ ਨਿਰਯਾਤ ਕਰਨ ਦੇ ਯੋਗ ਬਣਾ ਸਕਦੇ ਹਨ।ਇਹ ਸਥਿਤੀ ਨੋਰਥ ਅਮਰੀਕਾ ਦੇ ਉਦਯੋਗਾਂ, ਖਾਸ ਕਰਕੇ ਆਟੋ ਸੈਕਟਰ, ਘੱਟ ਲਾਗਤ ਵਾਲੇ ਚੀਨੀ ਆਯਾਤ ਤੋਂ ਮੁਕਾਬਲੇ ਨੂੰ ਵਧਾ ਕੇ ਖ਼ਤਰਾ ਪੈਦਾ ਕਰ ਸਕਦੀ ਹੈ।ਰਿਪੋਰਟ ਅਨੁਸਾਰ, ਫੋਰਡ ਦੀਆਂ ਟਿੱਪਣੀਆਂ CUSMA ਦੇ ਇੱਕ ਵਿਆਪਕ ਪੁਨਰ-ਮੁਲਾਂਕਣ ਦੇ ਵਿਚਕਾਰ ਆਈਆਂ ਹਨ, ਖਾਸ ਤੌਰ ‘ਤੇ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਫਤਰ ਵਿੱਚ ਵਾਪਸ ਆਉਣ ਦੀ ਤਿਆਰੀ ਕਰ ਰਹੇ ਹਨ।