BTV BROADCASTING

ਫੂਡ ਬੈਂਕਸ ਕੈਨੇਡਾ ਨੇ ਮਾਰਚ 2024 ਵਿੱਚ 20 ਲੱਖ ਫੂਡ ਬੈਂਕ ਫੇਰੀਆਂ ਦੀ ਰਿਕਾਰਡ ਤੋੜ ਕੀਤੀ ਰਿਪੋਰਟ।

ਫੂਡ ਬੈਂਕਸ ਕੈਨੇਡਾ ਨੇ ਮਾਰਚ 2024 ਵਿੱਚ 20 ਲੱਖ ਫੂਡ ਬੈਂਕ ਫੇਰੀਆਂ ਦੀ ਰਿਕਾਰਡ ਤੋੜ ਕੀਤੀ ਰਿਪੋਰਟ।

ਫੂਡ ਬੈਂਕਸ ਕੈਨੇਡਾ ਨੇ ਮਾਰਚ 2024 ਵਿੱਚ 20 ਲੱਖ ਫੂਡ ਬੈਂਕ ਫੇਰੀਆਂ ਦੀ ਰਿਕਾਰਡ ਤੋੜ ਰਿਪੋਰਟ ਕੀਤੀ ਹੈ, ਜੋ ਦੇਸ਼ ਭਰ ਵਿੱਚ ਭੋਜਨ ਦੀ ਅਸੁਰੱਖਿਆ ਵਿੱਚ ਵਾਧੇ ਨੂੰ ਉਜਾਗਰ ਕਰਦਾ ਹੈ।

ਦੱਸਦਈਏ ਕਿ ਇਹ ਅੰਕੜਾ ਮਾਰਚ 2019 ਨਾਲੋਂ 90 ਫੀਸਦੀ ਅਤੇ ਪਿਛਲੇ ਸਾਲ ਦੇ ਰਿਕਾਰਡ ਨਾਲੋਂ ਛੇ ਫੀਸਦੀ ਵਾਧਾ ਦਰਸਾਉਂਦਾ ਹੈ।

ਸਲਾਨਾ HungerCount ਦੀ ਰਿਪੋਰਟ ਦੇ ਅਨੁਸਾਰ,  ਫੂਡ ਬੈਂਕ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ,  ਮਹਿੰਗਾਈ, ਉੱਚ ਰਿਹਾਇਸ਼ੀ ਲਾਗਤਾਂ, ਅਤੇ ਨਾਕਾਫ਼ੀ ਸਮਾਜਿਕ ਸਹਾਇਤਾ ਦੁਆਰਾ ਪ੍ਰਭਾਵਿਤ ਹੋਇਆ ਹੈ।

ਇਹ ਡੇਟਾ ਕਿਰਾਏਦਾਰਾਂ, ਨਸਲੀ ਸਮੂਹਾਂ, ਅਪਾਹਜ ਲੋਕਾਂ, ਨਵੇਂ ਆਏ ਲੋਕਾਂ ਅਤੇ ਨੋਰਥਰਨ ਕੈਨੇਡਾ ਦੇ ਨਿਵਾਸੀਆਂ ਤੋਂ ਉੱਚ ਮੰਗ ਨੂੰ ਦਰਸਾਉਂਦਾ ਹੈ।

ਇਸ ਰਿਪੋਰਟ ਮੁਤਾਬਕ ਖਾਸ ਤੌਰ ‘ਤੇ, ਬਜ਼ੁਰਗਾਂ ਅਤੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਖਾਸ ਤੌਰ ‘ਤੇ ਪਰੇਸ਼ਾਨ ਕਰਨ ਵਾਲੀ ਜ਼ਰੂਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਬੱਚੇ ਮਹੀਨਾਵਾਰ ਮੁਲਾਕਾਤਾਂ ਦਾ ਲਗਭਗ ਇੱਕ ਤਿਹਾਈ ਹਿੱਸਾ ਹਨ। ਇਸ ਦੌਰਾਨ ਫੂਡ ਬੈਂਕਸ ਕੈਨੇਡਾ ਦੇ CEO Kirstin Beardsley ਨੇ ਚੇਤਾਵਨੀ ਦਿੱਤੀ ਹੈ ਕਿ ਫੂਡ ਬੈਂਕ “ਕਨਾਰੇ ‘ਤੇ ਪਹੁੰਚ ਗਏ ਹਨ”,

ਜਿਸ ਦੇ ਚਲਦੇ ਉਹ ਹੁਣ ਤੁਰੰਤ ਸਰਕਾਰੀ ਕਾਰਵਾਈ ਦੀ ਮੰਗ ਕਰ ਰਹੇ ਹਨ।

ਦੱਸਦਈਏ ਕਿ ਇਹ ਰਿਪੋਰਟ, ਭੋਜਨ ਅਤੇ ਕਿਰਾਏ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਘੱਟ ਆਮਦਨੀ ਵਾਲੇ ਕੈਨੇਡੀਅਨਾਂ ਲਈ ਕਿਰਾਏ ਦੀ ਸਹਾਇਤਾ ਅਤੇ ਮਹੀਨਾਵਾਰ ਭੁਗਤਾਨ ਸ਼ੁਰੂ ਕਰਨ ਦਾ ਸੁਝਾਅ ਦਿੰਦੀ ਹੈ।

ਇਸ ਦੇ ਨਾਲ-ਨਾਲ ਇਸ ਵਿੱਚ ਇੱਕ ਸਿਫਾਰਸ਼ ਇਹ ਵੀ ਕੀਤੀ ਗਈ ਹੈ ਕਿ ਮੌਜੂਦਾ GST ਕ੍ਰੈਡਿਟ ਨੂੰ ਵਧਾ ਕੇ ਇਸ ਨੂੰ ਸੋਧਿਆ ਜਾਵੇ ਅਤੇ ਜ਼ਰੂਰੀ ਖਰਚਿਆਂ ਨੂੰ ਬਿਹਤਰ ਢੰਗ ਨਾਲ ਕਵਰ ਕਰਨ ਲਈ ਇਸ ਨੂੰ ਮਹੀਨਾਵਾਰ ਜਾਰੀ ਕੀਤਾ ਜਾਵੇ।

ਹਾਲਾਂਕਿ ਇਨਫਲੇਸ਼ਨ ਰੇਟ ਘੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਵਿਆਜ ਦਰਾਂ ਘਟ ਗਈਆਂ ਹਨ, ਪਰ ਫੂਡ ਬੈਂਕਸ ਦੇ ਸੀਈਓ ਦਾ ਕਹਿਣਾ ਹੈ ਕਿ ਅਸਲ ਆਰਥਿਕ ਰਾਹਤ, ਡਿੱਗਦੀਆਂ ਕੀਮਤਾਂ ਅਤੇ ਵਧਦੀ ਤਨਖਾਹ ‘ਤੇ ਨਿਰਭਰ ਕਰਦੀ ਹੈ।

Related Articles

Leave a Reply