ਫਲੋਰੀਡਾ ਗੋਲਫ ਕੋਰਸ ਵਿੱਚ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਸ਼ੱਕੀ ਨੇ 12 ਘੰਟਿਆਂ ਤੱਕ ਕੀਤਾ ਸੀ ਇੰਤਜ਼ਾਰ।ਬੀਤੇ ਦਿਨ ਟਰੰਪ ਤੇ ਹਮਲਾ ਕਰਨ ਵਾਲੇ ਰਿਆਨ ਵੇਸਲੇ ਰੂਥ (58) ਨਾਂ ਦੇ ਵਿਅਕਤੀ ਨੂੰ ਫਲੋਰੀਡਾ ਦੇ ਇੱਕ ਗੋਲਫ ਕੋਰਸ ਨੇੜੇ ਲੁਕਿਆ ਹੋਇਆ ਫੜਿਆ ਗਿਆ ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖੇਡ ਰਹੇ ਸੀ। ਹੁਣ ਇਸ ਮਾਮਲੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਸੀਕਰੇਟ ਸਰਵਿਸ ਏਜੰਟ ਦੁਆਰਾ ਦੇਖੇ ਜਾਣ ਤੋਂ ਪਹਿਲਾਂ ਉਸਨੇ ਬੰਦੂਕ ਅਤੇ ਭੋਜਨ ਦੇ ਨਾਲ ਲਗਭਗ 12 ਘੰਟੇ ਇੰਤਜ਼ਾਰ ਕੀਤਾ, ਜਿਸ ਨੇ ਟਰੰਪ ‘ਤੇ ਗੋਲੀਬਾਰੀ ਕੀਤੀ ਸੀ। ਜ਼ਿਕਯੋਗ ਹੈ ਕਿ ਏਜੰਟ ਦੇ ਦੇਖੇ ਜਾਣ ਤੋਂ ਬਾਅਦ ਰੂਥ ਫਰਾਰ ਹੋ ਗਿਆ ਸੀ ਪਰ ਬਾਅਦ ਵਿੱਚ ਨੇੜਲੇ ਕਾਉਂਟੀ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲ ਹੀ ਦੇ ਮਹੀਨਿਆਂ ਵਿੱਚ ਟਰੰਪ ਦੇ ਜੀਵਨ ‘ਤੇ ਇਹ ਦੂਜੀ ਕੋਸ਼ਿਸ਼ ਹੈ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਸੀਕਰੇਟ ਸਰਵਿਸ ਨੇ ਉਨ੍ਹਾਂ ਦੀਆਂ ਕਾਰਵਾਈਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਤਣਾਅ ਵਾਲੇ ਸਮੇਂ ਦੌਰਾਨ ਟਰੰਪ ਦੀ ਰੱਖਿਆ ਕਰਨ ਲਈ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਅਜੇ ਵੀ ਰੂਥ ਦੇ ਇਰਾਦਿਆਂ ਦੀ ਜਾਂਚ ਕਰ ਰਹੇ ਹਨ। ਰਿਪੋਰਟ ਮੁਤਾਬਕ ਜੋ ਜਾਣਕਾਰੀ ਹੁਣ ਤੱਕ ਹਾਸਲ ਹੋਈ ਉਸ ਅਨੁਸਾਰ ਰੂਥ ਨੇ ਟਰੰਪ ਬਾਰੇ ਨਕਾਰਾਤਮਕ ਲਿਖਿਆ ਸੀ ਅਤੇ ਆਨਲਾਈਨ ਪੋਸਟਾਂ ਵਿੱਚ ਯੂਕਰੇਨ ਲਈ ਸਮਰਥਨ ਦਿਖਾਇਆ ਸੀ। ਰੂਥ ਦਾ ਇੱਕ ਅਪਰਾਧਿਕ ਰਿਕਾਰਡ ਵੀ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਪਿਛਲੀਆਂ ਸਜ਼ਾਵਾਂ ਵੀ ਸ਼ਾਮਲ ਸਨ, ਅਤੇ ਉਹ ਹੁਣ ਫੈਡਰਲ ਹਥਿਆਰਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਰੂਥ ਨੂੰ ਫਿਲਹਾਲ ਹਿਰਾਸਤ ‘ਚ ਰੱਖਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ