ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ
ਕੁਲ ਮਿਲਾ ਕੇ ਪੰਜਾਬ ਦੀ ਗੱਲ ਕਰੀਏ ਤਾ ਕਾਂਗਰੇਸ ਪਾਰਟੀ ਪੰਜਾਬ ਚ 8 ਸੀਟਾਂ ਨਾਲ ਲੀਡ ਤੇ ਚੱਲ ਰਹੀ ਹੈ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਚਲ ਰਹੀ ਹੈ ਜੋ ਕਿ 2 ਸੀਟਾਂ ਤੇ ਵੱਧ ਦੀ ਨਜ਼ਰ ਆ ਰਹੀ ਹੈ SAD 1 ਸੀਟ ਦੀ ਲੀਡ ਤੇ ਚੱਲ ਰਹੀ ਹੈ
ਤੇ ਨਾਲ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਚ BJP 0 ਸੀਟਾਂ ਤੋਂ ਬੁਰੀ ਤਰ੍ਹਾਂ ਗਿਰਦੀ ਨਜ਼ਰ ਆ ਰਹੀ ਹੈ
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਅੱਗੇ ਚੱਲ ਰਹੇ ਹਨ
ਤੇ ਨਾਲ ਹੀ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਕਾਫੀ ਅੱਗੇ ਚੱਲ ਰਹੇ ਹਨ। ਅੰਮ੍ਰਿਤਪਾਲ ਇਥੋਂ 32000 ਵੋਟਾਂ ਨਾਲ ਅੱਗੇ ਹੈ। ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 15000 ਵੋਟਾਂ ਨਾਲ ਅੱਗੇ ਹਨ।
ਜੇਕਰ ਇਨ੍ਹਾਂ ਰੁਝਾਨਾਂ ਦਾ ਨਤੀਜਾ ਨਿਕਲਦਾ ਹੈ ਤਾਂ ਭਾਜਪਾ ਦਾ 400 ਨੂੰ ਪਾਰ ਕਰਨ ਦਾ ਸੁਪਨਾ ਸੁਪਨਾ ਹੀ ਰਹਿ ਜਾਵੇਗਾ। ਹਾਲਾਂਕਿ ਐਨਡੀਏ ਨੂੰ ਸਰਕਾਰ ਬਣਾਉਣ ਲਈ ਬਹੁਮਤ ਮਿਲਦੀ ਨਜ਼ਰ ਆ ਰਹੀ ਹੈ।