BTV BROADCASTING

Watch Live

ਪੰਜਾਬ ‘ਚ ਵੱਡਾ ਹਾਦਸਾ, ਭਿਆਨਕ ਟੱਕਰ ‘ਚ ਕਾਰ ਦੇ ਟੋਟੇ-ਟੋਟੇ, 2 ਦੀ ਮੌਕੇ ‘ਤੇ ਦਰਦਨਾਕ ਮੌਤ

ਪੰਜਾਬ ‘ਚ ਵੱਡਾ ਹਾਦਸਾ, ਭਿਆਨਕ ਟੱਕਰ ‘ਚ ਕਾਰ ਦੇ ਟੋਟੇ-ਟੋਟੇ, 2 ਦੀ ਮੌਕੇ ‘ਤੇ ਦਰਦਨਾਕ ਮੌਤ

ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮਾਹਲਾ ਕਲਾਂ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰੀਏਵਾਲਾ ਦੇ ਦੋ ਨੌਜਵਾਨ ਅਤੇ ਇੱਕ ਲੜਕੀ ਆਪਣੇ ਪਿੰਡ ਆ ਰਹੇ ਸਨ। ਇਸ ਦੌਰਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਤੇ ਲੜਕੀ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ।

Related Articles

Leave a Reply